Jiyon diyan gallan tere kol ne. Punjabi masihi geet. Christian worship song. Lyrics in Punjabi. Bobby Saab
ਕਿਉਂਕਿ ਜਿਉਣ ਦੀਆਂ ਗੱਲਾਂ ਤੇਰੇ ਕੋਲ ਨੇ
ਰੱਖਾਂ ਦਿਲ ਦੀ ਤਿਜੋਰੀ ਵਿੱਚ ਸਾਂਭ ਕੇ
ਹੀਰੇ ਮੋਤੀਆਂ ਤੋਂ ਮਹਿੰਗੇ ਤੇਰੇ ਬੋਲ ਨੇ
1. ਬੰਜਰ ਜ਼ਮੀਨ ਲਈ ਤੂੰ ਆਇਆ ਸੋਤਾ ਬਣਕੇ
ਸਾਨੂੰ ਵੱਡੇ ਕੀਤਾ ਏ ਤੂੰ ਆਪ ਛੋਟਾ ਬਣਕੇ
ਜੋ ਤਰਸਦੀ ਜਾਨ ਨੂੰ ਰਜਾਉਂਦੀਆਂ
ਉਹੋ ਪਾਣੀ ਦੀਆਂ ਛੱਲਾਂ ਤੇਰੇ ਕੋਲ ਨੇ ।
2. ਕਿਤੇ ਮੇਰੀ ਰੂਹ ਨੂੰ ਸੁਕੂਨ ਤੇਰੇ ਬਿਨ ਨਹੀਂ
ਤੈਥੋਂ ਵੱਖ ਹੋ ਕੇ ਯਿਸੂ ਜੀਣਾ ਮੁਮਕਿਨ ਨਹੀਂ
ਬੜਾ ਔਖਾ ਯਿਸੂ ਤੇਰੇ ਬਿਨਾਂ ਤੁਰਨਾ
ਮੇਰੇ ਕਦਮ ਤਾਂ ਜਾਂਦੇ ਯਿਸੂ ਡੋਲ ਨੇ ।
3. ਪਹਿਲੀ ਅਤੇ ਆਖਰੀ ਉਮੀਦ ਯਿਸੂ ਤੂੰ ਏਂ
ਥੋਮਸ ਦੇ ਸਭ ਤੋਂ ਕਰੀਬ ਯਿਸੂ ਤੂੰ ਏਂ
ਐਸੀ ਕੀਮਤ ਚੁਕਾਈ ਮੇਰੇ ਪਾਪਾਂ ਦੀ
ਤੂੰ ਤੇ ਸਵਰਗਾਂ ਦੇ ਬੂਹੇ ਦਿੱਤੇ ਖੋਲ ਨੇ ।
No comments:
Post a Comment