Behad yasu tera pyar. Punjabi masihi geet. Christian worship song. Lyrics in Punjabi. Romika Masih
ਬੇਹੱਦ ਯਿਸੂ ਤੇਰਾ ਪਿਆਰ
ਭੁੱਲਿਆਂ ਭੁਲਾਇਆ ਜਾ ਨਹੀਂ ਸਕਦਾ
ਮੇਰੇ ਤੇ ਕਰਮ ਬੇਸ਼ੁਮਾਰ
ਕਦੇ ਗਿਣਿਆ ਵੀ ਜਾ ਨਹੀਂ ਸਕਦਾ
1. ਐਸੀਆਂ ਨਿਭਾਈਆਂ ਮੇਰੇ ਨਾਲ ਯਾਰੀਆਂ
ਲਾਹਣਤਾਂ ਮੁਕਾਈਆਂ ਮੇਰੇ ਉੱਤੋਂ ਸਾਰੀਆਂ
ਜ਼ਿੰਦਗੀ ਚ ਯਿਸੂ ਜਿਹਾ ਯਾਰ
ਭੁੱਲਿਆਂ ਭੁਲਾਇਆ ਜਾ ਨਹੀਂ ਸਕਦਾ ।
2. ਕੀਤੀਆਂ ਵਫ਼ਾਵਾਂ ਬੇਵਫਾਈਆਂ ਬਦਲੇ
ਇੱਜ਼ਤਾਂ ਵਧਾਈਆਂ ਰੁੱਸਵਾਈਆਂ ਬਦਲੇ
ਕੀਤੀਆਂ ਵਫ਼ਾਵਾਂ ਹਰ ਵਾਰ
ਭੁੱਲਿਆਂ ਭੁਲਾਇਆ ਜਾ ਨਹੀਂ ਸਕਦਾ ।
3. ਸੁੱਖ ਦਿੱਤੇ ਮੈਨੂੰ ਦੁੱਖ ਮੇਰੇ ਜਰ ਕੇ
ਇੱਜ਼ਤ ਮੈਂ ਪਾਈ ਯਿਸੂ ਤੇਰੇ ਕਰਕੇ
ਮੇਰੇ ਉੱਤੋਂ ਜਿੰਦ ਦਿੱਤੀ ਵਾਰ
ਭੁੱਲਿਆਂ ਭੁਲਾਇਆ ਜਾ ਨਹੀਂ ਸਕਦਾ ।
No comments:
Post a Comment