Jehre Yeshu Naal Judey Rehnde Aa. Lyrics in Punjabi

Jehre Yeshu Naal Jude Rehnde Aa. Punjabi masihi geet. Christian worship song. Lyrics in Punjabi. Matti Teji and Patras Masih 

     ਖੁਸ਼ੀਆਂ ਨਾਲ ਭਰੇ ਉਹ ਰਹਿੰਦੇ 
     ਜਿਹੜੇ ਨਾਮ ਯਿਸੂ ਦਾ ਲੈਂਦੇ 
           ਉਹ ਜੋ ਮੰਗਦੇ ਨੇ ਉਹੀ ਪਾਉਂਦੇ ਆ 
                    ਜਿਹੜੇ ਯਿਸੂ ਨਾਲ ਜੁੜੇ ਰਹਿੰਦੇ ਆ 
            ਗ਼ਮ ਉਹਨਾਂ ਦੇ ਨਾ ਨੇੜੇ ਆਉਂਦੇ ਆ 
                    ਜਿਹੜੇ ਯਿਸੂ ਨਾਲ ਜੁੜੇ ਰਹਿੰਦੇ ਆ 

1. ਚਿਹਰੇ ਉੱਤੇ ਨੂਰ ਰਹਿੰਦਾ, ਯਿਸੂ ਦਿਆਂ ਬੰਦਿਆਂ ਦੇ 
   ਸ਼ੈਤਾਨ ਨੇੜੇ ਵੀ ਨਹੀਂ ਆਉਂਦਾ, ਲਹੂ ਵਿੱਚ ਰੰਗਿਆਂ ਦੇ 
           ਮਹਿਮਾ ਰੱਬ ਦੀ ਉਹ ਸਦਾ ਗਾਉਂਦੇ ਆ 
                      ਜਿਹੜੇ ਯਿਸੂ ਨਾਲ ਜੁੜੇ ਰਹਿੰਦੇ ਆ ।

2. ਪਾਕ ਰੂਹ ਦੇ ਨਾਲ ਸਦਾ, ਉਹ ਭਰੇ ਰਹਿੰਦੇ ਨੇ 
    ਹਰ ਵੇਲੇ ਯਿਸੂ ਯਿਸੂ, ਨਾਮ ਜਿਹੜੇ ਲੈਂਦੇ ਨੇ 
           ਹੈਲੇਲੂਈਯਾਹ ਦੇ ਨਾਰੇ ਲਾਉਂਦੇ ਆ 
                      ਜਿਹੜੇ ਯਿਸੂ ਨਾਲ ਜੁੜੇ ਰਹਿੰਦੇ ਆ ।

3. ਰੋਂਦੇ ਹੋਇਆਂ ਨੂੰ ਯਿਸੂ, ਹੱਸਣਾ ਸਿਖਾਇਆ ਏ 
    ਮੁਸੀਬਤ ਚੋਂ ਵਾਲੀਏ ਨੂੰ, ਕੱਢਕੇ ਲਿਆਇਆ ਏ 
          ਉਹਨੂੰ ਖੁਆਬ ਵੀ ਬੁਰੇ ਨਾ ਆਉਂਦੇ ਆ 
                      ਜਿਹੜੇ ਯਿਸੂ ਨਾਲ ਜੁੜੇ ਰਹਿੰਦੇ ਆ ।

No comments:

Post a Comment