ਤੇਰਾ ਵਚਨ ਮੈਨੂੰ ਧੋਈ ਜਾ ਰਿਹਾ ਹੈ
ਤੇਰਾ ਲਹੂ ਮੈਨੂੰ ਧੋਈ ਜਾ ਰਿਹਾ ਹੈ
ਤੇਰਾ ਫਜ਼ਲ ਯਿਸ਼ੂ ਹੋਈ ਜਾ ਰਿਹਾ ਹੈ
ਤੇਰਾ ਵਚਨ ਮੈਨੂੰ ਧੋਈ ਜਾ ਰਿਹਾ ਹੈ
1. ਵਚਨ ਬਚਾਉਂਦਾ ਤੇਰਾ ਸਾਰੀ ਤਬਾਹੀ ਤੋਂ
ਕਰਦਾ ਏ ਦੂਰ ਮੈਨੂੰ ਮੌਤ ਵਾਲੀ ਖਾਈ ਤੋਂ
ਪਾਪ ਨਾਲੇ ਬਦੀਆਂ ਤੋਂ ਧੋਈ ਜਾ ਰਿਹਾ ਹੈ।
ਤੇਰਾ ਫਜ਼ਲ...........
2. ਹੱਥਾਂ ਪੈਰਾਂ ਵਿੱਚੋਂ ਤੇਰੇ ਖੂਨ ਹੈ ਜੋ ਵਗਦਾ
ਚੰਗਾ ਕਰੀ ਜਾਵੇ ਮੈਨੂੰ ਜਿੱਥੇ ਵੀ ਏ ਲਗਦਾ
ਮੇਰੇ ਸਾਰੇ ਪਾਪਾਂ ਨੂੰ ਲੁਕੋਈ ਜਾ ਰਿਹਾ ਹੈ।
ਤੇਰਾ ਫਜ਼ਲ...........
3. ਲਾਲ ਸੀ ਜੋ ਪਾਪ ਦੁੱਧ ਵਾਂਗ ਚਿੱਟੇ ਹੋਏ ਨੇ
ਵਾਰਿਸ ਨੇ ਤਾਈਂਓ ਤੇਰੇ ਗੀਤ ਲਿੱਖੇ ਹੋਏ ਨੇ
ਵਚਨਾਂ ਤੇ ਜੇਮਸ ਖਲੋਈ ਜਾ ਰਿਹਾ ਹੈ।
ਤੇਰਾ ਫਜ਼ਲ........... ।
No comments:
Post a Comment