Udd Jana Ae Asi Vich Hawa De. Lyrics in Punjabi

Ud jana ae asi vich hawa de. Punjabi masihi geet. Christian worship song. Lyrics in Punjabi. Edited

    ਉੱਡ ਜਾਣਾ ਏਂ .. ਅਸੀਂ ਵਿੱਚ ਹਵਾ ਦੇ ..
    ਕਰਾਂਗੇ ਮੁਲਾਕਾਤਾਂ ਅਸੀਂ ਨਾਲ ਖੁਦਾ ਦੇ
                           ਉੱਡ ਜਾਣਾ ਏਂ ........

1. ਤੁਰ੍ਹੀ ਦੀ ਆਵਾਜ਼ ਬੜੀ ਉੱਚੀ ਹੋਵੇਗੀ ..
    ਆਤਮਾ ਜਿਹਨਾਂ ਦੀ ਸੱਚੀ ਸੁੱਚੀ ਹੋਵੇਗੀ ..
          ਪਾਕ ਰੂਹ ਦੇ ਖੰਭਾਂ ਨਾਲ ਉੱਡ ਜਾਣਾ ਏਂ ..
          ਸਵਰਗ ਦੀ ਜਿਹਨਾਂ ਕੋਲ ਚਿੱਠੀ ਹੋਵੇਗੀ ..
    ਉਹ ਤੇ ਰਹਿੰਦੇ ਨੇ ਵਫ਼ਾਦਾਰ ਖੁਦਾ ਦੇ ।

2. ਧਰਮੀ ਸਦਾ ਲਈ ਪਿਆਰੇ ਹੋਣਗੇ ..
    ਚਮਕਦੇ ਵਾਂਗ ਸਿਤਾਰੇ ਹੋਣਗੇ .. 
           ਉਸ ਵੇਲੇ ਸਵਰਗੀ ਨਜ਼ਾਰੇ ਹੋਣਗੇ ..
           ਸਦਾ ਨਾਲ ਯਿਸੂ ਦੇ ਸਹਾਰੇ ਹੋਣਗੇ ..
    ਦਿਨ ਰਾਤ ਰਹਿੰਦੇ ਜਿਹੜੇ ਵਿੱਚ ਦੁਆ ਦੇ ।

3. ਸੰਤਾਂ ਨੇ ਸਵਰਗਾਂ ਨੂੰ ਉੱਡ ਜਾਣਾ ਏਂ 
    ਅਲਵਿਦਾ ਦੁਨੀਆਂ ਨੂੰ ਕਹਿ ਜਾਣਾ ਏਂ 
           ਯਿਸੂ ਵਿੱਚ ਰਹਿ ਕੇ ਜਿਹਨਾਂ ਮਰ ਜਾਣਾ ਏਂ 
           ਉਸ ਵੇਲੇ ਪਹਿਲਾਂ ਜਿਉਂਦੇ ਹੋ ਜਾਣਾ ਏਂ 
    ਜਿਹਨਾਂ ਦਿੱਤੀਆਂ ਗਵਾਹੀਆਂ ਜਾਕੇ ਵਿੱਚ ਜਹਾਂ ਦੇ ।

No comments:

Post a Comment