Jeena mere layi masih. Lyrics in Punjabi

Jeena mere layi masih marna laabh hai. Punjabi masihi geet. Christian worship song. Lyrics in Punjabi sung by Rahul Ham 


           ਜੀਣਾ ਮੇਰੇ ਲਈ ਮਸੀਹ ਮਰਨਾ ਲਾਭ ਹੈ 
           ਭਾਵੇਂ ਪ੍ਰੇਸ਼ਾਨੀਆਂ ਦਾ ਭਰਿਆ ਤਲਾਬ ਹੈ 

1. ਆਪਣੀ ਬੁਲ਼ਾਹਟ ਦੀ ਮੈਨੂੰ ਪਹਿਚਾਣ ਹੁਣ ਆ ਗਈ ਹੈ 
    ਆਵਾਜ਼ ਯਿਸੂ ਦੀ ਮੇਰੇ ਸੀਨੇ ਵਿੱਚ ਅੱਗ ਲਾ ਗਈ ਹੈ
             ਮੈਂ ਅਪਣੀ ਸੇਵਾ ਦਾ ਉਸਨੂੰ ਦੇਣਾ ਹਿਸਾਬ ਹੈ।
                                ਜੀਣਾ ਮੇਰੇ ਲਈ................

2. ਮੈਂ ਉਸਦੇ ਮਾਸ ਦਾ ਟੁੱਕੜਾ ਮੈਂ ਉਸਦੀ ਹੱਡੀਆਂ ਚੌਂ ਹੱਡੀ 
    ਉਸਨੇ ਸਲੀਬ 'ਤੇ ਮਰਕੇ ਕੋਈ ਕਸਰ ਨਾ ਛੱਡੀ 
             ਉਸਨੇ ਲਹੂ ਦਾ ਮੈਨੂੰ ਦਿੱਤਾ ਗੁਲਾਬ ਹੈ।
                                ਜੀਣਾ ਮੇਰੇ ਲਈ................

3. ਲੋਕਾਂ ਦੇ ਹਿੱਸੇ ਜ਼ਮਾਨਾ ਪਰ ਮੇਰੇ ਹਿੱਸੇ ਮਸੀਹਾ 
    ਇਸੇ ਲਈ ਸਹਿ ਰਿਹਾ ਹਾਂ ਹਰ ਪਾਸਿਉਂ ਮੈਂ ਤਸੀਹਾ 
             ਪਰ ਮੇਰਾ ਯਿਸੂ ਮੇਰੇ ਲਈ ਤੋਹਫਾ ਨਿਆਬ ਹੈ।
                                ਜੀਣਾ ਮੇਰੇ ਲਈ................

4. ਮੈਂ ਜਿੰਦਗੀ ਵਿੱਚ ਹਮੇਸ਼ਾਂ ਚੰਗੀ ਲੜਾਈ ਲੜਾਂਗਾ 
    ਇਹ ਨਾ ਗੁਆਚੇਗੀ ਮੈਂਥੋਂ ਨਿਹਚਾ ਦੀ ਸਾਂਭ ਕਰਾਂਗਾ
             ਮੇਰੇ ਜ਼ਮਾਨੇ ਦਾ ਜੰਤੂ ਉੱਡਦਾ ਉਕਾਭ ਹੈ।
                                ਜੀਣਾ ਮੇਰੇ ਲਈ................।।

No comments:

Post a Comment