ਰੋਗ ਵੱਡੇ ਵੱਡੇ ਸਾਰੇ ਹੀ ਮੁੱਕ ਗਏ
ਸਾਰੇ ਦੁੱਖਾਂ ਦੇ ਬੰਧਨ ਟੁੱਟ ਗਏ
ਯਿਸੂ ਨਾਸਰੀ ਦੇ ਕਦਮਾਂ 'ਚ ਆਕੇ
ਦਾਗ਼ ਬਦੀਆਂ ਦੇ ਸਾਰੇ ਹੀ ਧੁਪ ਗਏ
1. ਕਰ ਲਿਆ ਮੌਤ ਨੂੰ ਕਬੂਲ ਸਾਡੇ ਵਾਸਤੇ
ਖੋਲ ਦਿੱਤੇ ਸਦਾ ਲਈ ਸਵਰਗਾਂ ਦੇ ਰਾਸਤੇ
ਸਾਨੂੰ ਭਰਿਆ ਹੈ ਆਪਣੇ ਜਲਾਲ਼ੀ ਨੂਰ ਨਾਲ
ਸਾਡੇ ਪਾਪ ਤੇ ਗੁਨਾਹ ਵੇਖੋ ਸਾਰੇ ਛੁੱਪ ਗਏ।
ਰੋਗ ਵੱਡੇ ਵੱਡੇ.................
2. ਟੁੱਟੇ ਦਿਲਾਂ ਦਾ ਬੱਸ ਯਿਸੂ ਹੀ ਸਹਾਰਾ ਏ
ਡੁੱਬਦੀ ਬੇੜੀ ਦਾ ਤਾਰਨਹਾਰਾ ਏ
ਯਿਸੂ ਪਾਕ ਦੀ ਹਜ਼ੂਰੀ ਵਿੱਚ ਆ ਕੇ
ਹੰਝੁ ਅੱਖੀਆਂ ਦੇ ਵਗਦੇ ਸੀ ਰੁੱਕ ਗਏ।
ਰੋਗ ਵੱਡੇ ਵੱਡੇ.................
3. ਅੰਨਿਆਂ ਨੂੰ ਦਿੱਸਦਾ ਜ਼ੁਬਾਨੋੰ ਗੂੰਗੇ ਬੋਲਦੇ
ਮੁਰਦੇ ਜਵਾਉੰਦਾ ਯਿਸੂ ਲੰਙੜੇ ਵੀ ਦੌੜਦੇ
ਹੁਣ ਯਿਸੂ 'ਤੇ ਇਮਾਨ ਜਿੰਦੇ ਤੂੰ ਵੀ ਰੱਖ ਲੈ
ਡੰਗ ਮੌਤ ਵਾਲੇ ਯਿਸੂ ਜੀ ਦੇ ਅੱਗੇ ਝੁੱਕ ਗਏ।
ਰੋਗ ਵੱਡੇ ਵੱਡੇ.................
No comments:
Post a Comment