Bhar rooh de naal. Lyrics in Punjabi

Bhar rooh de naal khali dil sare. Punjabi masihi geet. Christian worship song. Lyrics in Punjabi sung by Emmanuel Bittu 


             ਭਰ ਰੂਹ ਦੇ ਨਾਲ ਖ਼ਾਲੀ ਦਿਲ ਸਾਰੇ
                 ਕਰ ਕਿਰਪਾ ਤੂੰ ਸਿਰਜਣਹਾਰੇ 

1. ਰੂਹ ਦੀ ਅੱਗ ਨਾਲ ਦੇ ਪਾਪ ਜਲਾ 
    ਜ਼ਿੰਦਾ ਵਚਨ ਨਾਲ ਪਾਕ ਬਣਾ 
             ਕਰ ਮਾਫ਼ ਤੂੰ ਬਖਸ਼ਣਹਾਰੇ ।      ਭਰ ਰੂਹ.............

2. ਵਿੱਚ ਦੁਨੀਆਂ ਦੇ ਹੋਇਆ ਪਰੇਸ਼ਾਨ 
    ਸਹਿੰਦੀ ਹੈ ਦਿਨੇ ਰਾਤੀਂ ਦੁੱਖ ਮੇਰੀ ਜਾਨ
             ਲਾ ਕਿਨਾਰੇ ਤੂੰ ਖੇਵਨਹਾਰੇ ।      ਭਰ ਰੂਹ.............

3. ਲੱਭ ਲੱਭ ਥੱਕਿਆ ਨਾ ਮਿਲਿਆ ਅਰਾਮ
    ਚੰਗਾ ਕਰੇ ਅੱਜ ਤੇਰਾ ਕਲਾਮ
             ਕਰ ਰਹਿਮ ਤੂੰ ਪਾਲਣਹਾਰੇ ।     ਭਰ ਰੂਹ.............

4. ਆਇਆ ਮੈਂ ਪਿਆਰੇ ਯਿਸੂ ਰੱਖ ਇਮਾਨ
    ਜਾਵੇ ਅੱਜ ਰੂਹ ਦੇ ਨਾਲ ਰੱਜ ਮੇਰੀ ਜਾਨ
             ਕਰਾਂ ਸ਼ੁਕਰ ਮੈਂ ਤਾਰਨਹਾਰੇ ।      ਭਰ ਰੂਹ.............

No comments:

Post a Comment