Jeevan mileya ashish thehari. Punjabi masihi geet. Christian worship song. Lyrics in Punjabi sung by Bro Gautam kumar.
ਜੀਵਣ ਮਿਲਿਆ ਮਿਲਿਆ ਆਸ਼ਿਸ਼ ਠਹਿਰੀ ਠਹਿਰੀ
ਬਰਕਤ ਆਈ ਆਈ ਐ ਖੁਦਾ
ਬੰਧਨ ਟੁੱਟ ਗਏ ਟੁੱਟ ਗਏ ਗ਼ਮ ਵੀ ਮੁੱਕ ਗਏ ਮੁੱਕ ਗਏ
ਅੱਥਰੂ ਸੁੱਕ ਗਏ ਸੁੱਕ ਗਏ ਐ ਖੁਦਾ
1. ਮੇਰੀ ਢਾਲ ਓ ਬਣ ਜਾਂਦਾ ਖਿਆਲ ਰੱਖਦਾ ਹਰਪਲ ਦਾ
ਮੇਰੇ ਦੁੱਖ ਸੁੱਖ ਦਾ ਸਾਂਝੀ ਮੇਰੇ ਨਾਲ ਨਾਲ ਚੱਲਦਾ
ਨਾ ਮੈਂ ਅੱਕਣਾ ਅੱਕਣਾ ਨਾ ਮੈਂ ਥੱਕਣਾ ਥੱਕਣਾ
ਕਰਾਂਗਾ ਮਹਿਮਾ ਮਹਿਮਾ ਐ ਖੁਦਾ ।
2. ਇਮਾਨ ਜੋ ਮੈਂ ਕਰਿਆ ਪੱਲਾ ਯਿਸੂ ਦਾ ਫੜਿਆ
ਉਹਨੇ ਤਰਸ ਮੇਰੇ 'ਤੇ ਖਾ ਮੈਨੂੰ ਚੰਗਾ ਵੀ ਕਰਿਆ
ਚਾਅ ਜਿਹੇ ਚੜ ਗਏ ਚੜ ਗਏ ਡੁੱਬੇ ਵੀ ਤਰ ਗਏ ਤਰ ਗਏ
ਦੁਸ਼ਮਣ ਹਰ ਗਏ ਹਰ ਗਏ ਐ ਖੁਦਾ ।
3. ਯਿਸੂ ਜੀਵਣ ਦਾ ਦਰਿਆ ਵਿੱਚ ਚਾਹੁੰਦਾ ਹਾਂ ਤਰਨਾ
ਮੇਰੇ ਜਿਹੇ ਪਾਪੀ ਦਾ ਹੱਥ ਯਿਸੂ ਨੇ ਫੜਣਾ
ਨਾ ਕੋਈ ਲੱਭਿਆ ਲੱਭਿਆ ਨਾ ਕੋਈ ਹੋਣਾ ਹੋਣਾ
ਤੇਰੇ ਜਿਹਾ ਸੋਹਣਾ ਸੋਹਣਾ ਐ ਖੁਦਾ ।
No comments:
Post a Comment