ਯਿਸੂ ਨਾਲ ਲੱਖ ਦਾ ਵੱਖ ਰਹਿਕੇ ਕੱਖ ਦਾ
ਮੁੱਲ ਵੱਧ ਜਾਂਦਾ ਜਦੋਂ ਪਿਆਰ ਨਾਲ ਤੱਕਦਾ
1. ਮੈਨੂੰ ਜਾਨ ਅਪਣੀ ਤੋਂ ਰੱਖਦਾ ਅਜੀਜ਼ ਏ
ਅਰਸ਼ਾਂ ਦੀ ਮੇਰੇ ਨਾਵੇੰ ਲਾਈ ਹਰ ਚੀਜ਼ ਏ
ਮੇਰੇ ਉੱਤੇ ਰਹਿਮਤਾਂ ਓਹ ਕਰਦਾ ਨਹੀਂ ਥੱਕਦਾ।
ਮੁੱਲ ਵੱਧ................
2. ਰੱਖਦਾ ਹਿਸਾਬ ਨਹੀਂ ਓਹ ਮੇਰੀਆਂ ਖਤਾਵਾਂ ਦਾ
ਖਾਤਾ ਫਾੜ ਦਿੱਤਾ ਓਹਨੇ ਮੇਰੀਆਂ ਸਜ਼ਾਵਾਂ ਦਾ
ਫਜ਼ਲਾਂ ਦੀ ਬੁੱਕਲਾਂ 'ਚ ਮੈਨੂੰ ਸਦਾ ਢੱਕਦਾ।
ਮੁੱਲ ਵੱਧ................
3. ਜਦੋਂ ਦਾ ਮੈਂ ਦਿਲ ਵਿੱਚ ਰੱਖਿਆ ਕਲਾਮ ਏ
ਮੇਰੇ ਉੱਤੇ ਓਹਨੇ ਹਰ ਭੇਤ ਕੀਤਾ ਆਮ ਏ
ਮੇਰੇ ਕੋਲੋਂ ਕੋਈ ਛਹਿ ਢੱਕ ਕੇ ਨਹੀਂ ਰੱਖਦਾ।
ਮੁੱਲ ਵੱਧ................
I really glad to come on this site. It is very useful. Thank God
ReplyDelete