Kehnda a masih. Lyrics in Punjabi

Kehnda a masih main angoor da boota. Punjabi masihi geet. Christian worship song. Lyrics in Punjabi sung by Afshaan 

      ਕਹਿੰਦਾ ਏ ਮਸੀਹ ਮੈਂ ਅੰਗੂਰ ਦਾ ਬੂਟਾ ..
      ਤੁਸੀਂ ਹੋ ਮੇਰੀਆਂ ਟਾਹਣੀਆਂ ..
             ਜਿਹੜੀਆਂ ਟਾਹਣੀਆਂ ਫਲ ਨਾ ਦਿੰਦੀਆਂ ..
             ਸੜ੍ਹ ਕੇ ਸਵਾਹ ਹੋ ਜਾਣੀਆਂ ..
੧. ਜਿੰਨ੍ਹਾਂ ਚਿਰ ਬੂਟੇ ਨਾਲ ਟਾਹਣੀ ਲੱਗੀ ਰਹਿੰਦੀ ਏ ..
    ਫਲਾਂ ਤੇ ਫੁੱਲਾਂ ਦੇ ਨਾਲ ਓਹ ਤੇ ਸੱਜੀ ਰਹਿੰਦੀ ਏ ..
             ਰੱਖਦਾ ਧਿਆਨ ਉਹਦਾ ਬਾਗ ਦਾ ਮਾਲੀ
             ਕਰਦਾ ਏ ਮਹਿਰਬਾਨੀਆਂ
                                ਜਿਹੜੀਆਂ ਟਾਹਣੀਆਂ.........
੨. ਬੰਦਿਆ ਕੰਮਾਂ ਤੋਂ ਪਛਾਣਿਆ ਤੂੰ ਜਾਂਦਾ ਏਂ
    ਮਨ ਵਿੱਚ ਭਰਿਆ ਜੋ ਲਬਾਂ ਤੇ ਲਿਆਉਣਾ ਏਂ
             ਬੋਲ ਤੇਰੇ ਤਸਵੀਰ ਨੇ ਤੇਰੀ
             ਸਮਝ ਕੇ ਬੋਲੀਂ ਫਾਨੀਆ 
                                ਜਿਹੜੀਆਂ ਟਾਹਣੀਆਂ.........
੩. ਤੂੰ ਵੀ ਏਂ ਮਸੀਹ ਦੀ ਇੱਕ ਟਾਹਣੀ ਸ਼ਾਇਦ ਸੋਚ ਲੈ
    ਗਾਚਣੀ ਤੌਬਾ ਦੀ ਨਾਲ ਜ਼ਿੰਦੜੀ ਨੂੰ ਪੋਚ ਲੈ
             ਓਹਦੇ ਬਿਨ੍ਹਾਂ ਕੋਈ ਮਿਟਾ ਨਹੀਂ ਸਕਦਾ
             ਤੇਰੀਆਂ ਸਭੇ ਏਹ ਖਾਮੀਆਂ । 
                                ਜਿਹੜੀਆਂ ਟਾਹਣੀਆਂ.........

No comments:

Post a Comment