Yeshu Da Lahu Aa Gaya. Lyrics in Punjabi

Ja Ni Bimariye Yeshu Da Lahu Aa Gaya. Punjabi masihi geet. Christian worship good Friday song. Lyrics in Punjabi sung by Samuel Suffi 


             ਜਾ ਨੀ ਬਿਮਾਰੀਏ ਯਿਸ਼ੂ ਦਾ ਲਹੂ ਆ ਗਿਆ 
             ਯਿਸ਼ੂ ਮੇਰੀ ਜ਼ਿੰਦਗੀ ਯਿਸ਼ੂ ਮੇਰੀ ਬੰਦਗੀ 
                            ਯਿਸ਼ੂ ਮੇਰੇ ਜੀਣ ਦੀ ਵਜ੍ਹਾ......
                            ਜਾ ਨੀ ਬਿਮਾਰੀਏ..............
1. ਚੇਤੇ ਕਰ ਕਿਵੇਂ ਤੈਨੂੰ ਯਿਸ਼ੂ ਨੇ ਹਰਾਇਆ ਏ 
    ਕਿਵੇਂ ਲਹੂ ਨਾਲ ਤੈਨੂੰ ਜੜ ਤੋਂ ਮਿਟਾਇਆ ਏ 
             ਮੇਰੀ ਚੰਗਿਆਈ ਨੂੰ ਆਜਾ ਹੁਣ ਰੋਕ ਕੇ ਵਿਖਾ। 
                            ਜਾ ਨੀ ਬਿਮਾਰੀਏ..............
2. ਮੇਰੇ ਕੋਲ ਯਿਸ਼ੂ ਨਾਮ ਤੇਰੇ ਕੋਲ ਕੀ ਏ 
    ਤੇਰੇ ਕੋਲ ਮੌਤ ਮੇਰੇ ਕੋਲ ਜ਼ਿੰਦਗੀ ਏ 
             ਮੈਨੂੰ ਆਜ਼ਾਦ ਨੂੰ ਕੈਦੀ ਕਿਵੇਂ ਲਏਂਗੀ ਬਣਾ। 
                            ਜਾ ਨੀ ਬਿਮਾਰੀਏ..............
3. ਖੁਸ਼ੀ ਦੀਆਂ ਗੱਲਾਂ ਮੇਰੇ ਕੰਨੀਂ ਪੈਣੀਆਂ 
    ਮੇਰੇ ਤੇ ਉਦਾਸੀਆਂ ਨਹੀਂ ਸਦਾ ਰਹਿਣਆਂ 
             ਮੇਰਿਆਂ ਤਸੀਹਿਆਂ ਦਾ ਮੁੱਕ ਜਾਣਾ ਆਖਰੀ ਸਫਾ।
                            ਜਾ ਨੀ ਬਿਮਾਰੀਏ..............

No comments:

Post a Comment