Na kar parvah kise di. Lyrics in Punjabi

Na kar parwah kise di. Lyrics in Punjabi. Sung by Brother Matti Teji and Sister Romika Masih 

     ਨਾ ਕਰ ਪਰਵਾਹ ਕਿਸੇ ਗੱਲ ਦੀ 
     ਓਹ ਰੱਖਦਾ ਖ਼ਬਰ ਹਰ ਪੱਲ ਦੀ 
              ਓਹ ਮੇਰਾ ਖੁਦਾ ਹੈ ਜ਼ਿੰਦਾ ਖੁਦਾ ਹੈ 
              ਕਰੇ ਫ਼ਿਕਰ ਓਹ ਆਉਣ ਵਾਲੇ ਕੱਲ ਦੀ 
੧. ਮੌਤ ਦੀਆਂ ਵਾਦੀਆਂ ਚੋਂ ਯਿਸ਼ੂ ਹੀ ਬਚਾਉਂਦਾ ਏ ...
     ਫੜ੍ਹ ਕੇ ਉਹ ਹੱਥ ਸਾਨੂੰ ਚੱਲਣਾ ਸਿਖਾਉਂਦਾ ਏ ...
               ਰਾਖੀ ਕਰੇ ਮੇਰੇ ਹਰਇਕ ਪਲ ਦੀ 
               ਓਹ ਰੱਖਦਾ ਖ਼ਬਰ ਹਰ ਪੱਲ ਦੀ ...।
੨. ਗਮਾਂ ਵਾਲੇ ਤੀਰਾਂ ਨਾਲ ਜਾਵੇਂ ਕਾਹਨੂੰ ਵਿੰਨਿਆ ...
     ਚਿੰਤਾ ਦੀਆਂ ਰੱਸੀਆਂ ਨੇ ਦਿਲ ਤੇਰਾ ਬੰਨਿਆ ...
               ਅੱਗ ਚਿੰਤਾ ਦੀ ਕਿਉਂ ਤੇਰੇ ਵਿੱਚੋਂ ਬਲਦੀ ...
               ਓਹ ਰੱਖਦਾ ਖ਼ਬਰ ਹਰ ਪੱਲ ਦੀ ...
੩. ਯਿਸ਼ੂ ਜੀ ਨਾਮ ਸਾਰੇ ਨਾਮਾਂ ਨਾਲੋਂ ਆਲਾ ਏ ...
     ਯਿਸ਼ੂ ਦਾ ਲਹੂ ਖੋਲ੍ਹੇ ਸਵਰਗਾਂ ਦਾ ਤਾਲਾ ਏ ...
               ਲਾਠੀ ਓਹਦੀ ਏ ਸ਼ੈਤਾਨਾਂ ਉੱਤੇ ਚਲਦੀ ...
               ਓਹ ਰੱਖਦਾ ਖ਼ਬਰ ਹਰ ਪੱਲ ਦੀ ...
4. ਯਿਸ਼ੂ ਜੀ ਦਾ ਨਾਮ ਸਾਡੇ ਨਾਲ ਨਾਲ ਰਹਿੰਦਾ ਏ ...
     ਨਾ ਛੱਡੇ ਉਹਨੂੰ ਕੱਲਾ ਜਿਹੜਾ ਕਦਮਾਂ ਚ ਬਹਿੰਦਾ ਏ ...
               ਕੋਈ ਆਫ਼ਤ ਨਾ ਲਾਗੇ ਫਿਰ ਲੱਗਦੀ ...
               ਓਹ ਰੱਖਦਾ ਖ਼ਬਰ ਹਰ ਪੱਲ ਦੀ ...

No comments:

Post a Comment