Mera Koi Wajood Na Hunda. Lyrics in Punjabi

Mera koi wajood na hunda. Punjabi masihi geet. Christian worship song. Lyrics in Punjabi. Brother Satnam Bhatti. 

   ਮੇਰਾ ਕੋਈ ਵਜੂਦ ਨਾ ਹੁੰਦਾ 
   ਜੇ ਮੇਰੀ ਜ਼ਿੰਦਗੀ ਚ ਤੂੰ ਨਾ ਹੁੰਦਾ 
        ਮੇਰੀ ਜਾਨ ਨੂੰ ਬਚਾਇਆ ਤੇਰੇ ਪਿਆਰ ਨੇ 
        ਮੈਨੂੰ ਜੀਣਾ ਸਿਖਾਇਆ ਤੇਰੇ ਪਿਆਰ ਨੇ 
                     ਯਿਸੂ ਮੇਰਿਆ ਸ਼ਾਫੀ ਮੇਰਿਆ .....

1. ਸੋਚਾਂ ਵਿੱਚ ਦਿਨ ਅਤੇ ਰਾਤ ਲੰਘ ਜਾਂਦੇ ਸੀ 
    ਦੁੱਖਾਂ ਵਾਲੇ ਪਲ ਮੈਨੂੰ ਰੋਜ਼ ਹੀ ਰਵਾਉਂਦੇ ਸੀ 
           ਮੈਂ ਸੁੱਖ ਦੀ ਨੀਂਦ ਨਾ ਸੌਂਦਾ 
           ਜੇ ਮੇਰੀ ਜ਼ਿੰਦਗੀ ਚ ਤੂੰ ਨਾ ਹੁੰਦਾ 
                     ਯਿਸੂ ਮੇਰਿਆ ਸ਼ਾਫੀ ਮੇਰਿਆ .....

2. ਆਪਣੇ ਸੀ ਜਿੰਨੇ ਸਭ ਪਾਸਾ ਵੱਟ ਲੈਂਦੇ ਸੀ 
    ਮੇਰੀਆਂ ਗ਼ਰੀਬੀਆਂ ਚ ਦੂਰ ਰਹਿੰਦੇ ਸੀ 
           ਮੈਨੂੰ ਕਿਹੜਾ ਗਲ ਨਾਲ ਲਾਉਂਦਾ 
           ਜੇ ਮੇਰੀ ਜ਼ਿੰਦਗੀ ਚ ਤੂੰ ਨਾ ਹੁੰਦਾ 
                     ਯਿਸੂ ਮੇਰਿਆ ਸ਼ਾਫੀ ਮੇਰਿਆ .....

3. ਕਹਿੰਦੇ ਯਿਸੂ ਨਾਸਰੀ ਨਿਥਾਂਵਿਆਂ ਦੀ ਥਾਂ ਤੂੰ 
    ਬਣ ਮੇਰੀ ਜ਼ਿੰਦਗੀ ਚ ਆ ਗਿਆ ਮਲਾਹ ਤੂੰ 
           ਮੈਨੂੰ ਕੋਈ ਵੀ ਨਾ ਅਪਣਾਉਂਦਾ 
           ਜੇ ਮੇਰੀ ਜ਼ਿੰਦਗੀ ਚ ਤੂੰ ਨਾ ਹੁੰਦਾ 
                     ਯਿਸੂ ਮੇਰਿਆ ਸ਼ਾਫੀ ਮੇਰਿਆ .....

No comments:

Post a Comment