Tauba Tauba Vekh Nahi Sakda. Lyrics in Punjabi

Tauba tauba vekh nahi sakda koi tera jamaal. Punjabi masihi geet. Christian worship song. Lyrics in Punjabi. Parvez Abass

    ਤੌਬਾ ਤੌਬਾ ਵੇਖ ਨਹੀਂ ਸਕਦਾ ਕੋਈ ਤੇਰਾ ਜਮਾਲ
    ਇਸੇ ਲਈ ਤਾਂ ਤੇਰੇ ਲਸ਼ਕਰ ਤੈਨੂੰ ਦੇਣ ਜਲਾਲ
                           ਜਲਾਲ ਜਲਾਲ ਜਲਾਲ ਜਲਾਲ....

1. ਨੂਰੀ ਮੁੱਖੜੇ ਉੱਤੇ ਝਾਤੀ ਪੈਂਦੀ ਨਹੀਂ ...
    ਅੱਖ ਵੀ ਤੈਨੂੰ ਵੇਖਣ ਬਾਝੋਂ ਰਹਿੰਦੀ ਨਹੀਂ ...
    ਨੂਰ ਦਾ ਪਰਦਾ ਖੋਲ੍ਹੇ ਕਿਹੜਾ, ਕਿਹੜਾ ਕਰੇ ਸਵਾਲ। 
                           ਜਲਾਲ  ਜਲਾਲ  ਜਲਾਲ  ਜਲਾਲ....

2. ਤੇਰੀ ਸ਼ੁਕਰਗੁਜ਼ਾਰੀ ਸਾਰੇ ਕਰਦੇ ਨੇ ...
    ਤੇਰੇ ਲਸ਼ਕਰ ਤੇਰੀ ਹਾਮੀ ਭਰਦੇ ਨੇ ...
    ਤੈਨੂੰ ਸਜਦਾ ਕਰੇ ਨਾ ਕਿਹੜਾ ਇੰਨੀਂ ਕਿਹਦੀ ਮਜਾਲ।
                           ਜਲਾਲ  ਜਲਾਲ  ਜਲਾਲ  ਜਲਾਲ....

3. ਪਿਆਰ ਤੇਰੇ ਦੀਆਂ ਛਾਂਵਾਂ ਥੱਲੇ ਰਹਿਣਾ ਏਂ ...
    ਅਸੀਂ ਮੁਬਾਰਕ ਯਿਸੂ ਮਸੀਹ ਨੂੰ ਕਹਿਣਾ ਏਂ ...
    ਡੁੱਬਿਆ ਰਵੇ ਫਰਾਜ਼ ਵੀ ਹੁਣ ਤਾਂ ਤੇਰੇ ਵਿੱਚ ਖਿਆਲ। 
                           ਜਲਾਲ  ਜਲਾਲ  ਜਲਾਲ  ਜਲਾਲ....

No comments:

Post a Comment