Yeshu Teri Daya. Lyrics in Punjabi

Yeshu teri daya naal main ethon tak aa gaya. Punjabi masihi geet. New christian worship song. Lyrics in Punjabi. Ankur narula ministries 

     ਤੇਰੀ ਦਯਾ ਤੇਰੀ ਦਯਾ ਤੇਰੀ ਦਯਾ ਤੇਰੀ ਦਯਾ
         ਕਦੇ ਸੋਚਿਆ ਵੀ ਨਹੀਂ ਸੀ 
         ਕਿ ਤੂੰ ਇੰਨਾ ਉੱਚਾ ਕਰੇਂਗਾ  
                           ਬੁਰਿਆਂ ਹਾਲਾਤਾਂ ਵਿੱਚ
                           ਨਾਲ ਮੇਰੇ ਖੜੇਂਗਾ
     ਤੂੰ ਤੇ ਮਸੀਹਾ ਮੇਰੇ ਮਨ ਨੂੰ ਹੈ ਭਾਅ ਗਿਆ 
     ਯਿਸੂ ਤੇਰੀ ਦਯਾ ਨਾਲ ਮੈਂ ਐਥੋਂ ਤੱਕ ਆ ਗਿਆ 
                                    ਯਿਸੂ ਤੇਰੀ ਦਯਾ .......
1. ਆਪਣੀ ਮਹਿਮਾ ਦੇ ਲਈ ਯਿਸੂ ਮੈਨੂੰ ਚੁਣਿਆ...
    ਆਪਣਿਆਂ ਹੱਥਾਂ ਉੱਤੇ ਨਾਮ ਮੇਰਾ ਖੁਣਿਆਂ...
         ਤੇਰਾ ਆਤਮਾ ਖੁਦਾ ਮੇਰੇ ਉੱਤੇ ਮੋਹਰ ਲਾ ਗਿਆ 
         ਯਿਸੂ ਤੇਰੀ ਦਯਾ ਨਾਲ ਮੈਂ ਐਥੋਂ ਤੱਕ ਆ ਗਿਆ 
                                    ਯਿਸੂ ਤੇਰੀ ਦਯਾ .......
2. ਮੇਰੀਆਂ ਖਤਾਵਾਂ ਨੂੰ ਮਾਫ਼ ਯਿਸੂ ਕਰਿਆ...
    ਖਾਕ ਵਿੱਚੋਂ ਚੁੱਕਣ ਲਈ ਹੱਥ ਮੇਰਾ ਫੜਿਆ...
         ਤੇਰਾ ਪਾਕ ਕਲਾਮ ਮੈਨੂੰ ਸੱਚੀ ਰਾਹ ਵਿਖਾ ਗਿਆ 
         ਯਿਸੂ ਤੇਰੀ ਦਯਾ ਨਾਲ ਮੈਂ ਐਥੋਂ ਤੱਕ ਆ ਗਿਆ 
                                    ਯਿਸੂ ਤੇਰੀ ਦਯਾ .......
3. ਮੈਨੂੰ ਪਿੱਤਲ ਜਿਹੇ ਨੂੰ ਯਿਸੂ ਸੋਨਾ ਕਰ ਦਿੱਤਾ ਤੂੰ...
    ਕੱਢਕੇ ਬਦੀ ਸਾਰੀ ਨਵਾਂ ਕਰ ਦਿੱਤਾ ਤੂੰ...
         ਯਿਸੂ ਤੇਰੇ ਕੋਲ ਆਕੇ ਜ਼ਿੰਦਗੀ ਮੈਂ ਪਾ ਗਿਆ 
         ਯਿਸੂ ਤੇਰੀ ਦਯਾ ਨਾਲ ਮੈਂ ਐਥੋਂ ਤੱਕ ਆ ਗਿਆ 
                                    ਯਿਸੂ ਤੇਰੀ ਦਯਾ .......
4. ਯੁਸੁਫ ਜਿਹੇ ਨਬੀਆਂ ਨੂੰ ਟੋਇਆਂ ਵਿੱਚੋਂ ਚੁੱਕਿਆ...
    ਉਹਨੂੰ ਕਰ ਦੇਵੇਂ ਉੱਚਾ ਜੋ ਅੱਗੇ ਤੇਰੇ ਝੁਕਿਆ...
         ਉਹ ਤੇ ਬਚ ਜਾਵੇ ਜਿਹੜਾ ਯਿਸੂ ਤੇਰੇ ਕੋਲ ਆ ਗਿਆ 
         ਯਿਸੂ ਤੇਰੀ ਦਯਾ ਨਾਲ ਮੈਂ ਐਥੋਂ ਤੱਕ ਆ ਗਿਆ 
                                    ਯਿਸੂ ਤੇਰੀ ਦਯਾ .......

No comments:

Post a Comment