Teri V Wari Awegi. Lyrics in Punjabi

Teri v wari aawegi oh tenu v uthaweyga. Punjabi masihi geet. Christian masih song. Lyrics in Punjabi. Romika Masih 

                   ਕਿਉਂ ਹੌਂਸਲਾ ਹਾਰ ਕੇ ਬੈਠਾ ਏਂ 
                  ਹਾਰ ਚਾਅ ਨੂੰ ਮਾਰ ਕੇ ਬੈਠਾ ਏਂ 
        ਤੇਰੇ ਸਾਰੇ ਅੱਥਰੂ ਸੁੱਕ ਜਾਣੇ ਉਹ ਤੈਨੂੰ ਵੀ ਹਸਾਵੇਗਾ 
         ਤੇਰੀ ਵੀ ਵਾਰੀ ਆਵੇਗੀ ਉਹ ਤੈਨੂੰ ਵੀ ਉਠਾਵੇਗਾ 

1. ਕਿਉਂ ਫ਼ਿਕਰਾਂ ਦੇ ਵਿੱਚ ਚੱਲ ਚੱਲ ਕੇ ਤੂੰ ਬੋਝ ਗ਼ਮਾਂ ਦੇ ਢੋਨਾਂ ਏਂ 
   ਉਹ ਤੇਰੀਆਂ ਆਹਾਂ ਸੁਣਦਾ ਏ ਤੂੰ ਜਦੋਂ ਧਾਹਾਂ ਮਾਰਕੇ ਰੋਨਾਂ ਏ 
          ਤੈਨੂੰ ਦੇਕੇ ਖੁਸ਼ੀਆਂ ਨਵੀਆਂ ਗ਼ਮ ਸਾਰੇ ਹੀ ਭੁਲਾਵੇਗਾ ।
                               ਤੇਰੀ ਵੀ ਵਾਰੀ.......................
2. ਤੇਰੇ ਕੰਮ ਮੁਕੰਮਲ ਹੋ ਜਾਣੇ ਕਦੇ ਪਿੱਛੇ ਪੈਰ ਤੂੰ ਮੋੜੀਂ ਨਾ 
   ਅੱਖਾਂ ਰੱਖੀਂ ਸਿੱਧੀਆਂ ਯਿਸੂ ਤੇ ਤੂੰ ਹੌਂਸਲਾ ਆਪਣਾ ਤੋੜੀਂ ਨਾ 
          ਤੇਰੇ ਖਾਬਾਂ ਵਾਲੀ ਦੁਨੀਆ ਚ ਉਹ ਤੈਨੂੰ ਲੈਕੇ ਜਾਵੇਗਾ । 
                               ਤੇਰੀ ਵੀ ਵਾਰੀ.......................
3. ਦੁੱਖਾਂ ਦੇ ਲਾਲ ਸਮੁੰਦਰ ਨੂੰ ਉਹ ਦੋ ਹਿੱਸੇ ਕਰ ਦੇਵੇਗਾ 
  ਜ਼ਿੰਦਗੀ ਦੇ ਖ਼ਾਲੀ ਪੰਨਿਆਂ ਨੂੰ ਉਹ ਖੁਸ਼ੀਆਂ ਨਾਲ ਭਰ ਦੇਵੇਗਾ 
          ਸੁੱਖਾਂ ਦੀਆਂ ਠੰਡੀਆਂ ਹਵਾਵਾਂ ਨੂੰ ਉਹ ਤੇਰੇ ਵੱਲ ਵਗਾਵੇਗਾ। 
                               ਤੇਰੀ ਵੀ ਵਾਰੀ.......................

No comments:

Post a Comment