ਗਿਣੀਆਂ ਨਾ ਜਾਣ ਮੈਥੋਂ ਭਲਿਆਈਆਂ ਤੇਰੀਆਂ
ਕੀ ਕੀ ਤੈਨੂੰ ਦੱਸਾਂ ਮੈਂ ਵਡਿਆਈਆਂ ਤੇਰੀਆਂ
ਗਿਣੀਆਂ ਨਾ ਜਾਣ.......
1. ਜਿਹੜਾ ਰੋਗੀ ਤੇਰੇ ਕੋਲ ਆਇਆ ਰੋਗੀ ਨਾ ਰਿਹਾ
ਜਿਹੜਾ ਸੋਗੀ ਤੇਰੇ ਕੋਲ ਆਇਆ ਸੋਗੀ ਨਾ ਰਿਹਾ
ਤਾਂਹੀਓਂ ਲੋਕੀਂ ਦਿੰਦੇ ਨੇ ਗਵਾਹੀਆਂ ਤੇਰੀਆਂ।
ਗਿਣੀਆਂ ਨਾ ਜਾਣ.......
2. ਤੂੰਹੀਓਂ ਪਾਪੀਆਂ ਨੂੰ ਸਿੱਧੇ ਰਾਹੇ ਪਾਉਣ ਵਾਲਾ ਏਂ
ਤੂੰਹੀਓਂ ਰੋਂਦਿਆਂ ਗਲ ਨਾਲ ਲਾਉਣ ਵਾਲਾ ਏਂ
ਸੁਣੀਆਂ ਨੇ ਸਦਾ ਤੂੰ ਦੁਹਾਈਆਂ ਮੇਰੀਆਂ।
ਗਿਣੀਆਂ ਨਾ ਜਾਣ.......
3. ਚੁੱਕ ਖ਼ਾਕ ਵਿੱਚੋਂ ਤੱਖਤ ਬਿਠਾਉਣ ਵਾਲਾ ਏਂ
ਸਾਡੀ ਜ਼ਿੰਦਗੀ ਨੂੰ ਤੂੰਹੀਓਂ ਬਦਲਾਉਣ ਵਾਲਾ ਏਂ
ਤੇਰੇ ਚੰਦ ਤਾਰੇ ਬਾਦਸ਼ਾਹੀਆਂ ਤੇਰੀਆਂ।
ਗਿਣੀਆਂ ਨਾ ਜਾਣ.......
No comments:
Post a Comment