Sara Kujh Possible. Lyrics in punjabi

Mere parmeshwar vaste sab kujh possible hai. Punjabi masihi geet. Christian worship song. Lyrics in punjabi. Patras Pardesi.

        ਉਹ ਆਦਿ ਅਰ ਅੰਤ ਹੈ ਤੇ ਜੁੱਗੋ ਜੁੱਗ ਅਟੱਲ ਹੈ 
        ਮੇਰੇ ਪਰਮੇਸ਼ੁਰ ਵਾਸਤੇ ਸਾਰਾ ਕੁੱਝ ਪੋਸੀਬੱਲ ਹੈ 
        ਮੇਰੇ ਯਿਸੂ ਦੇ ਵਾਸਤੇ ਸਾਰਾ ਕੁੱਝ ਪੋਸੀਬੱਲ ਹੈ......... 
        
1. ਇਹ ਧੁੱਪਾਂ ਕੀ ਤੇ ਛਾਂਵਾਂ ਕੀ, ਇਹ ਰੁੱਤਾਂ ਅਤੇ ਫਿਜ਼ਾਵਾਂ ਕੀ 
    ਸਭ ਉਸਦੇ ਹੁਕਮ 'ਚ ਬੱਝੇ ਨੇ, ਭਾਵੇਂ ਅੱਜ ਭਾਵੇਂ ਕੱਲ ਹੈ।
                                            ਮੇਰੇ ਪਰਮੇਸ਼ੁਰ ਵਾਸਤੇ............
2. ਉਹ ਸਭ ਦੇ ਦਿਲ ਦੀਆਂ ਜਾਣਦਾ, ਤੇ ਹਰੇਕ ਰਮਝ ਪਛਾਣਦਾ 
    ਉਹ ਬੇ-ਆਸੇ ਦੀ ਆਸ ਹੈ ਤੇ ਕਮਜ਼ੋਰਾਂ ਦਾ ਬਲ ਹੈ। 
                                            ਮੇਰੇ ਪਰਮੇਸ਼ੁਰ ਵਾਸਤੇ............
3. ਉਹਦੀ ਤਾਕਤ ਦਾ ਕੋਈ ਤੋੜ ਨਾ, ਤੇ ਉਹਦੇ ਨਾਮ 'ਚ ਕੋਈ ਥੋੜ੍ਹ ਨਾ 
    ਉਹ ਜ਼ਿੰਦਗੀ ਦੀ ਰੋਟੀ ਹੈ ਤੇ ਉਹ ਜੀਵਨ ਦਾ ਜਲ ਹੈ। 
                                            ਮੇਰੇ ਪਰਮੇਸ਼ੁਰ ਵਾਸਤੇ............
4. ਕਰਾਂ ਕੀ-ਕੀ ਸਿਫ਼ਤ ਬਿਆਨ ਮੈਂ, ਉਹਦੀ ਕੁੱਦਰਤ ਤੋਂ ਹੈਰਾਨ ਮੈਂ 
    ਇਹ ਸੋਚਾਂ ਸੁੰਨ ਹੋ ਜਾਂਦੀਆਂ, ਜਿੱਧਰ ਵੀ ਕਰਾਂ ਧਿਆਨ ਮੈਂ। 
            ਉਹ ਪਾਣੀਆਂ 'ਤੇ ਚੱਲ ਸਕਦਾ, ਤੂਫ਼ਾਨਾਂ ਨੂੰ ਠੱਲ ਸਕਦਾ 
            ਕਾਂਵਾਂ ਦੇ ਹੱਥੀਂ ਅਰਸ਼ ਤੋਂ, ਉਹ ਰੋਟੀਆਂ ਵੀ ਘੱਲ ਸਕਦਾ 
    ਟਲ ਸਕਦੇ ਧਰਤੀ ਆਕਾਸ਼ ਏ, ਉਹਦਾ ਵਚਨ ਨਹੀਂ ਟਲ ਸਕਦਾ 
            ਅੱਗ ਕਰਦੇ ਠੰਡੀ ਠਾਰ ਉਹ, ਆਪਣੇ ਲੋਕਾਂ ਦੇ ਵਾਸਤੇ 
            ਡੂੰਗੇ ਪਾਣੀ ਦੇ ਵਿੱਚ ਵੀ, ਕੱਢ ਦਿੰਦਾ ਹੈ ਉਹ ਰਾਸਤੇ 
    ਉਹ ਰਾਤਾਂ ਦੀ ਰੌਸ਼ਨੀ ਤੇ ਹਰ ਮੁਸ਼ਕਿਲ ਦਾ ਹੱਲ ਹੈ। 
                                            ਮੇਰੇ ਪਰਮੇਸ਼ੁਰ ਵਾਸਤੇ............

No comments:

Post a Comment