Tere jalal vich vadhda jawan. Punjabi masihi geet. Christian worship song. Lyrics in Punjabi sung by Deepak Johnson
ਤੇਰੇ ਜਲਾਲ ਵਿੱਚ ਵਧਦਾ ਜਾਵਾਂ
ਉੱਚਾ ਨਾਂ ਤੇਰਾ ਕਰਦਾ ਜਾਵਾਂ
ਉੱਚਾ ਨਾਂ ਤੇਰਾ ਕਰਦਾ ਜਾਵਾਂ
1. ਚਾਹੇ ਸਭ ਕੁੱਝ ਸਹਿਲਾਂ ਦਿਲ 'ਤੇ
ਦੂਰੀ ਤੇਰੀ ਸਹਿ ਨਾ ਹੋਵੇ
ਤੇਰੇ ਬਿਨਾਂ ਮੈਂ ਮਰਦਾ ਜਾਵਾਂ। ਉੱਚਾ ਨਾਂ...........
ਦੂਰੀ ਤੇਰੀ ਸਹਿ ਨਾ ਹੋਵੇ
ਤੇਰੇ ਬਿਨਾਂ ਮੈਂ ਮਰਦਾ ਜਾਵਾਂ। ਉੱਚਾ ਨਾਂ...........
2. ਜੱਗ ਤੋਂ ਡਰਿਆਂ ਕੁੱਝ ਨਹੀਂ ਮਿਲਦਾ
ਤੈਥੋਂ ਡਰਿਆਂ ਜ਼ਿੰਦਗੀ ਮਿਲੇ
ਵਿੱਚ ਦੁੱਖਾਂ ਦੇ ਨਾ ਘਬਰਾਵਾਂ । ਉੱਚਾ ਨਾਂ...........
ਤੈਥੋਂ ਡਰਿਆਂ ਜ਼ਿੰਦਗੀ ਮਿਲੇ
ਵਿੱਚ ਦੁੱਖਾਂ ਦੇ ਨਾ ਘਬਰਾਵਾਂ । ਉੱਚਾ ਨਾਂ...........
3. ਜ਼ਿੰਦਾ ਨਾ ਕੋਈ ਕਰ ਸਕਦਾ ਏ
ਉਂਝ ਤਸੱਲੀਆਂ ਹਰ ਕੋਈ ਦੇਵੇ
ਯਿਸ਼ੂ ਨਾਮ ਤੋਂ ਜ਼ਿੰਦਗੀ ਪਾਵਾਂ। ਉੱਚਾ ਨਾਂ...........
ਉਂਝ ਤਸੱਲੀਆਂ ਹਰ ਕੋਈ ਦੇਵੇ
ਯਿਸ਼ੂ ਨਾਮ ਤੋਂ ਜ਼ਿੰਦਗੀ ਪਾਵਾਂ। ਉੱਚਾ ਨਾਂ...........
No comments:
Post a Comment