Shukar guzari di bhent nu lai ke. Punjabi masihi geet. Christian worship song. Lyrics in Punjabi sung by Bro Issac and Sister Meena.
ਸ਼ੁਕਰਗੁਜ਼ਾਰੀ ਦੀ ਭੇਂਟ ਨੂੰ ਲੈਕੇ
ਆਇਆ ਮੈਂ ਯਿਸ਼ੂ ਤੇਰੇ ਦੁਆਰ
ਹੈਲੇਲੁਈਯਾਹ ਹੋਸੰਨਾ ਹੈਲੇਲੁਈਯਾਹ ਹੋਸੰਨਾ
ਆਇਆ ਮੈਂ ਯਿਸ਼ੂ ਤੇਰੇ ਦੁਆਰ
ਹੈਲੇਲੁਈਯਾਹ ਹੋਸੰਨਾ ਹੈਲੇਲੁਈਯਾਹ ਹੋਸੰਨਾ
1. ਮੇਰੀ ਖਾਤਿਰ ਜੱਗ ਤੇ ਆਇਆ
ਮੇਰੀ ਖਾਤਿਰ ਕਰੂਸ ਉਠਾਇਆ
ਕੱਤਰਾ ਕੱਤਰਾ ਲਹੂ ਬਹਾਇਆ
ਪਾਪੀ ਲੰਘ ਜਾਵੇ ਪਾਰ। ਹੈਲੇਲੁਈਯਾਹ...
ਮੇਰੀ ਖਾਤਿਰ ਕਰੂਸ ਉਠਾਇਆ
ਕੱਤਰਾ ਕੱਤਰਾ ਲਹੂ ਬਹਾਇਆ
ਪਾਪੀ ਲੰਘ ਜਾਵੇ ਪਾਰ। ਹੈਲੇਲੁਈਯਾਹ...
2. ਤੱਕਦਾ ਰਹਿੰਦਾ ਹਰਦਮ ਮੈਂਨੂੰ
ਮੇਰੇ ਪੈਰ ਨਾ ਡੋਲ੍ਹਣ ਦਿੰਦਾ
ਨਾ ਉਹ ਸੌਂਦਾ ਨਾ ਹੰਗਲਾਉਂਦਾ
ਹਰ ਵੇਲੇ ਰੱਖਦਾ ਖਿਆਲ । ਹੈਲੇਲੁਈਯਾਹ...
ਮੇਰੇ ਪੈਰ ਨਾ ਡੋਲ੍ਹਣ ਦਿੰਦਾ
ਨਾ ਉਹ ਸੌਂਦਾ ਨਾ ਹੰਗਲਾਉਂਦਾ
ਹਰ ਵੇਲੇ ਰੱਖਦਾ ਖਿਆਲ । ਹੈਲੇਲੁਈਯਾਹ...
3. ਹੰਝੂ ਕਰਕੇ ਸਾਫ਼ ਉਹ ਮੇਰੇ
ਖੁਸ਼ੀਆਂ ਦੀ ਬਹਾਰ ਲਿਆਉਂਦਾ
ਸਵਰਗੀ ਬਰਕਤਾਂ ਨਾਲ ਉਹ ਮੈਂਨੂੰ
ਕਰਦਾ ਮਾਲੋ ਮਾਲ । ਹੈਲੇਲੁਈਯਾਹ...
ਖੁਸ਼ੀਆਂ ਦੀ ਬਹਾਰ ਲਿਆਉਂਦਾ
ਸਵਰਗੀ ਬਰਕਤਾਂ ਨਾਲ ਉਹ ਮੈਂਨੂੰ
ਕਰਦਾ ਮਾਲੋ ਮਾਲ । ਹੈਲੇਲੁਈਯਾਹ...
No comments:
Post a Comment