Tauba kar lai gunah ton. Punjabi masihi geet. Christian worship song. Lyrics in Punjabi
ਤੌਬਾ ਕਰ ਲੈ ਗੁਨਾਹ ਤੋਂ ਨਹੀਂ ਤੇ ਮਰ ਜਾਵੇਂਗਾ
ਅੱਗ ਦੋਜੱਕਾਂ ਦੇ ਵਿੱਚ ਐਵੇਂ ਸੜ ਜਾਵੇਂਗਾ
ਅੱਗ ਦੋਜੱਕਾਂ ਦੇ ਵਿੱਚ ਐਵੇਂ ਸੜ ਜਾਵੇਂਗਾ
1. ਤੈਨੂੰ ਯਿਸ਼ੂ ਅਵਾਜ਼ਾਂ ਮਾਰੇ ਉਹਦੀ ਸੁਣ ਲੈ ਅਵਾਜ਼
ਐਵੇਂ ਦੁਨੀਆਂ ਦੇ ਫ਼ਿਕਰਾਂ ਚ ਨਾ ਹੋ ਬਰਬਾਦ
ਦੇਦੇ ਯਿਸ਼ੂ ਨੂੰ ਤੂੰ ਫ਼ਿਕਰਾਂ ਤੇ ਤਰ ਜਾਵੇਂਗਾ ।
ਐਵੇਂ ਦੁਨੀਆਂ ਦੇ ਫ਼ਿਕਰਾਂ ਚ ਨਾ ਹੋ ਬਰਬਾਦ
ਦੇਦੇ ਯਿਸ਼ੂ ਨੂੰ ਤੂੰ ਫ਼ਿਕਰਾਂ ਤੇ ਤਰ ਜਾਵੇਂਗਾ ।
2. ਪਹਿਲਾ ਆਦਮ ਗੁਨਾਹ ਦਾ ਸਬੱਬ ਬਣਿਆ
ਦੂਜਾ ਆਦਮ ਹੀ ਆਦਮ ਦਾ ਰੱਬ ਬਣਿਆ
ਕਰ ਗ਼ਲਤੀ ਨਾ ਆਦਮ ਵਾਂਗੂ ਹਰ ਜਾਵੇਂਗਾ ।
ਦੂਜਾ ਆਦਮ ਹੀ ਆਦਮ ਦਾ ਰੱਬ ਬਣਿਆ
ਕਰ ਗ਼ਲਤੀ ਨਾ ਆਦਮ ਵਾਂਗੂ ਹਰ ਜਾਵੇਂਗਾ ।
3. ਝੂਠੇ ਦੁਨੀਆਂ ਦੇ ਪੀਰ ਤੇ ਫ਼ਕੀਰ ਛੱਡਦੇ
ਗੂੰਗੇ ਬੁੱਤਾਂ ਅੱਗੇ ਝੁਕਣਾ ਮੁਨੀਰ ਛੱਡਦੇ
ਆਜਾ ਯਿਸ਼ੂ ਕੋਲ ਰੂਹ ਨਾਲ ਭਰ ਜਾਵੇਂਗਾ ।
ਗੂੰਗੇ ਬੁੱਤਾਂ ਅੱਗੇ ਝੁਕਣਾ ਮੁਨੀਰ ਛੱਡਦੇ
ਆਜਾ ਯਿਸ਼ੂ ਕੋਲ ਰੂਹ ਨਾਲ ਭਰ ਜਾਵੇਂਗਾ ।
No comments:
Post a Comment