Mera yeshu masih hai mere naal. Punjabi masihi geet. Christian worship song. Lyrics in Punjabi
ਮੇਰਾ ਯਿਸ਼ੂ ਮਸੀਹ ਹੈ ਮੇਰੇ ਨਾਲ ਮੈਨੂੰ ਹੁਣ ਭੈ ਕੋਈ ਨਾ
ਪਾਪ ਧੁਲ ਗਏ ਯਿਸ਼ੂ ਦੇ ਲਹੂ ਨਾਲ ਮੈਨੂੰ ਹੁਣ ਭੈ ਕੋਈ ਨਾ
ਮੇਰਾ ਯਿਸ਼ੂ ਮਸੀਹ ਉਹ ਮੈਨੂੰ ਸਾਂਭਣ ਵਾਲਾ
ਰਹਿੰਦਾ ਸਦਾ ਹੀ ਮੇਰੇ ਨਾਲ ਮੈਨੂੰ ਹੁਣ ਭੈ ਕੋਈ ਨਾ
1. ਰਾਤਾਂ ਦੇ ਹਨੇਰਿਆਂ ਤੋਂ ਮੈਨੂੰ ਡਰ ਲੱਗੇ ਨਾ
ਮੌਤ ਦੀਆਂ ਵਾਦੀਆਂ ਚੋਂ ਮੈਨੂੰ ਡਰ ਲੱਗੇ ਨਾ
ਮੈਨੂੰ ਯਿਸ਼ੂ ਜੁਦਾ ਲੱਗੇ ਨਾ
ਰਹੀ ਮਰਨੇ ਦੀ ਨਹੀਂਓ ਪਰਵਾਹ ਮੈਨੂੰ ਹੁਣ ਭੈ ਕੋਈ ਨਾ।
2. ਚਿੱਤ ਕਰੇ ਮੈਂ ਵੀ ਭੁੱਬਾਂ ਮਾਰ ਮਾਰ ਰੋ ਲਵਾਂ
ਹੰਝੂਆਂ ਦੇ ਨਾਲ ਉਹਦੇ ਪੈਰਾਂ ਨੂੰ ਭਿਗੋ ਲਵਾਂ
ਪੂੰਝ ਵਾਲਾਂ ਨਾਲ ਸੁਕੋ ਲਵਾਂ
ਉਹਦੇ ਚਰਨਾਂ ਚ ਰਹਿਣ ਮੇਰੇ ਵਾਲ ਮੈਨੂੰ ਹੁਣ ਭੈ ਕੋਈ ਨਾ।
3. ਲੋੜਾਂ ਤੇ ਜ਼ਰੂਰਤਾਂ ਦਾ ਆਪੇ ਕਰੇ ਫਿਕਰ
ਯਿਸ਼ੂ ਮਿਹਰਬਾਨ ਉਹਦੇ ਪਿਆਰ ਦੀ ਏ ਸਿਫਤ
ਲਿਖੀ ਬਾਣੀ ਚ ਏਹ ਲਿਖਤ
ਉਹ ਮੇਰਾ ਪਿਤਾ ਮੈਂ ਉਸਦੀ ਔਲਾਦ ਮੈਨੂੰ ਹੁਣ ਭੈ ਕੋਈ ਨਾ।
4. ਜੱਲੋਵਾਲੀਏ ਦੀ ਸਾਖੀ ਵਿੱਚ ਉਹਦਾ ਪ੍ਰੇਮ ਹੈ
ਸਾਂਭ ਸਾਂਭ ਰੱਖੇ ਹੋਏ ਕੰਮਾਂ ਦੇ ਫਰੇਮ ਹੈ
ਨਾ ਕੋਈ ਧੋਖਾ ਨਾ ਫਰੇਬ ਹੈ
ਬੇਟੀ ਜਿਊਂਦਾ ਕੀਤੀ ਪਾ ਦਿੱਤੀ ਧਮਾਲ
ਗੱਲ ਗਈ ਰਹਿ ਕੋਈ ਨਾ ।
No comments:
Post a Comment