Yeshu sada zinda ho gaya. Punjabi masihi geet. Easter song. Lyrics in Punjabi
ਅੱਜ ਥਾਂ ਥਾਂ ਵੱਜਦੇ ਨੇ ਢੋਲ
ਯਿਸ਼ੂ ਨਾਸਰੀ ਨੇ ਪੂਰੇ ਕੀਤੇ ਬੋਲ
ਯਿਸ਼ੂ ਨਾਸਰੀ ਨੇ ਪੂਰੇ ਕੀਤੇ ਬੋਲ
ਉਹ ਤੀਜੇ ਦਿਨ ਜ਼ਿੰਦਾ ਹੋ ਗਿਆ
ਕਿ ਯਿਸ਼ੂ ਸਾਡਾ ਜ਼ਿੰਦਾ ਹੋ ਗਿਆ
1. ਯਿਸ਼ੂ ਜੰਨਤਾਂ ਦਾ ਬੂਹਾ ਅੱਜ ਖੋਲਿਆ
ਤੇਰਾ ਡੰਗ ਕਿੱਥੇ ਮੌਤ ਨੂੰ ਸੀ ਬੋਲਿਆ
ਉਹਨੇ ਮੌਤ ਦਿੱਤੀ ਪੈਰਾਂ ਥੱਲੇ ਰੋਲ।
ਉਹ ਤੀਜੇ ਦਿਨ ਜ਼ਿੰਦਾ ਹੋ ਗਿਆ ..........
2. ਯਿਸ਼ੂ ਸੋਹਣੇ ਦੀਆਂ ਧੁੰਮਾਂ ਵੇਖੋ ਮੱਚੀਆਂ
ਅੱਜ ਹੋਈਆਂ ਨਵੂਬਤਾਂ ਨੇ ਸੱਚੀਆਂ
ਪੂਰੇ ਕੀਤੇ ਯਿਸ਼ੂ ਨਬੀਆਂ ਦੇ ਬੋਲ।
ਉਹ ਤੀਜੇ ਦਿਨ ਜ਼ਿੰਦਾ ਹੋ ਗਿਆ ..........
3. ਜੇਲ੍ਹਾਂ ਮੌਤ ਦੀਆਂ ਕੀਤੀਆਂ ਨੇ ਸੁੰਝੀਆਂ
ਯਿਸ਼ੂ ਖੋ ਲਈਆਂ ਸ਼ੈਤਾਨ ਕੋਲੋਂ ਕੁੰਜੀਆਂ
ਬੰਦ ਕੈਦੀਆਂ ਨੂੰ ਯਿਸ਼ੂ ਦਿੱਤਾ ਖੋਲ੍ਹ ।
ਉਹ ਤੀਜੇ ਦਿਨ ਜ਼ਿੰਦਾ ਹੋ ਗਿਆ ..........
No comments:
Post a Comment