Aadar de yog yeshu. Lyrics in Punjabi

Aadar de jog yeshu mahima de jog yeshu. Punjabi masihi geet. Christian worship song. Lyrics in Punjabi Sung by Satpal Rangeela 

        
           ਆਦਰ ਦੇ ਯੋਗ ਯਿਸ਼ੂ ਮਹਿਮਾ ਦੇ ਯੋਗ ਯਿਸ਼ੂ 
          ਮੁਕਤੀ ਦਿਵਾਉਂਦਾ ਯਿਸ਼ੂ ਨਾਮ ਏ 
                           ਉਹਦੀ ਕਰੀਏ ਵਡਿਆਈ ਸਾਰੇ 
          ਕਰੀਏ ਵਡਿਆਈ ਸੁਬਹ ਸ਼ਾਮ ਏ 
                          ਉਹਦੀ ਕਰੀਏ ਵਡਿਆਈ ਸਾਰੇ
          
1. ਸਾਰੀ ਦੁਨੀਆਂ ਦੇ ਵਿੱਚ ਕੋਈ ਉਹਦੇ ਤੁੱਲ ਨਾ 
    ਉਹਦੀ ਕਿਰਪਾ ਦਾ ਜਾਂਦਾ ਤਾਰਿਆ ਵੀ ਮੁੱਲ ਨਾ 
    ਰਾਜਿਆਂ ਦਾ ਰਾਜਾ ਯਿਸ਼ੂ ਪ੍ਰਭੂਆਂ ਦਾ ਪ੍ਰਭੂ ਯਿਸ਼ੂ 
    ਕਰਦਾ ਆਜ਼ਾਦ ਜੋ ਗ਼ੁਲਾਮ ਏ 
                          ਉਹਦੀ ਕਰੀਏ ਵਡਿਆਈ ਸਾਰੇ ।

2. ਸਾਰੇ ਸੰਸਾਰ ਵਿੱਚ ਉਹਦੀ ਜੈ ਜੈਕਾਰ ਏ 
    ਵਾਰੀ ਜ਼ਿੰਦਗਾਨੀ ਧੰਨ ਯਿਸ਼ੂ ਜੀ ਦਾ ਪਿਆਰ ਏ 
    ਸ਼ੁਕਰ ਮਨਾਈਏ ਸਾਰੇ ਗੀਤ ਉਹਦੇ ਗਾਈਏ ਸਾਰੇ 
    ਸੱਚਾ ਸੁਣਾਈਏ ਪੈਗਾਮ ਏ 
                          ਉਹਦੀ ਕਰੀਏ ਵਡਿਆਈ ਸਾਰੇ ।

3. ਆਤਮਾ ਸੱਚਾਈ ਨਾਲ ਕਰੀਏ ਜੇ ਬੰਦਗੀ 
    ਜੀਵਨ ਦਾ ਦਾਤਾ ਦੂਰ ਕਰੇ ਸਾਰੀ ਗੰਦਗੀ 
    ਸਭ ਤੋਂ ਮਹਾਨ ਯਿਸ਼ੂ ਬੜਾ ਦਯਾਵਾਨ ਯਿਸ਼ੂ 
    ਪਿਆਰ ਸਿਖਾਉਂਦਾ ਓਹਦਾ ਕਲਾਮ ਏ 
                          ਉਹਦੀ ਕਰੀਏ ਵਡਿਆਈ ਸਾਰੇ ।

No comments:

Post a Comment