Musa layi banaya jinhe panian cho raah. Lyrics in Punjabi

Moosa Layi Banaya Jihne Paanian Cho Raah. Punjabi masihi geet. Christian worship song. Lyrics in Punjabi. Sung by Thomas Kohali 

    
    ਜਿਹੜਾ ਇਸਰਾਏਲੀਆਂ ਨੂੰ ... ਬੱਦਲਾਂ ਨਾ ਢੱਕੇ
    ਓਹੀ ਮੇਰਾ ਰੱਬ ਮੈਨੂੰ ... ਖੰਬਾਂ ਹੇਠਾਂ ਰੱਖੇ
            ਬਣਕੇ ਯਹੋਵਾਹ ਵੈਰੀ ... ਓਹਨਾਂ ਦੇ ਮਾਰੇ
            ਮੇਰੇ ਲਈ ਮਸੀਹਾ ਬਣ ਜਾਨ ਵਾਰਦਾ ...
                    ਮੂਸਾ ਲਈ ਬਣਾਇਆ ਜਿੰਨ੍ਹੇ ਪਾਣੀਆਂ ਚੋਂ ਰਾਹ 
                    ਮੇਰੇ ਲਈ ਪਹਾੜਾਂ ਨੂੰ ਹਟਾਉਣਾ ਜਾਣਦਾ 
੧. ਜੰਗਲਾਂ ਚ ਪੈਦਾ ਕਰ ਦੇਵੇ ਮੱਛੀ ਰੋਟੀ 
     ਮੇਰੇ ਤੇ ਨਹੀਂ ਆਉਣ ਦਿੰਦਾ ਕਦੇ ਘੜੀ ਔਖੀ 
              ਅਬਰਾਹਾਮ ਇਸਹਾਕ ਦਾ ਖੁਦਾ 
              ਮੇਰੀਆਂ ਜ਼ਰੂਰਤਾਂ ਚ ਮੇਰਾ ਸਾਰਦਾ ।
                    ਮੂਸਾ ਲਈ ਬਣਾਇਆ ਜਿੰਨ੍ਹੇ ਪਾਣੀਆਂ ਚੋਂ ਰਾਹ ...
੨. ਦੁੱਖ ਤੇ ਤੂਫਾਨਾਂ ਵਾਲੇ ਰੁਖ ਦਿੰਦਾ ਮੋੜ 
     ਮੇਰੀ ਕਮਜ਼ੋਰੀਆਂ ਚ ਯਿਸ਼ੂ ਮੇਰਾ ਜ਼ੋਰ 
              ਮਾਂ ਨਾਲੋਂ ਵੱਧ ਯਿਸ਼ੂ ਕਰਦਾ ਏ ਪਿਆਰ 
              ਮੈਨੂੰ ਮੇਰੇ ਦੁੱਖ ਚ ਹਸਾਉਣਾ ਜਾਣਦਾ ।
                    ਮੂਸਾ ਲਈ ਬਣਾਇਆ ਜਿੰਨ੍ਹੇ ਪਾਣੀਆਂ ਚੋਂ ਰਾਹ ...
੩. ਲੜਦਾ ਹੈ ਜੰਗ ਓਹ ਯਹੋਵਾਹ ਮੇਰੀ ਆਪੇ 
     ਲੱਖਾਂ ਤੇ ਹਜ਼ਾਰਾਂ ਭਾਵੇਂ ਫੌਜਾਂ ਮੈਨੂੰ ਜਾਪੇ 
              ਯੁੱਧ ਦਾ ਸਵਾਮੀ ਮੇਰਾ ਸਵਰਗੀ ਪਿਤਾ 
              ਆਪਣਿਆਂ ਲੋਕਾਂ ਨੂੰ ਜਿਤਾਉਣਾ ਜਾਣਦਾ ।
                    ਮੂਸਾ ਲਈ ਬਣਾਇਆ ਜਿੰਨ੍ਹੇ ਪਾਣੀਆਂ ਚੋਂ ਰਾਹ ...
੪. ਅਸੀਂ ਓਹਦੀ ਟਾਹਣੀ ਤੇ ਮਸੀਹਾ ਸਾਡੀ ਵੇਲ੍ਹ 
     ਫਿਰ ਕਿਵੇਂ ਘੱਟ ਜਾਏਗਾ ਕੁੱਪੀ ਵਾਲਾ ਤੇਲ੍ਹ 
              ਬਰਕਤ ਦਿੰਦਾ ਹੈ ਯਾਕੂਬ ਦਾ ਖੁਦਾ 
              ਸਭ ਨੂੰ ਓਹ ਸਮੇਂ ਤੇ ਵਧਾਉਣਾ ਜਾਣਦਾ ।
                    ਮੂਸਾ ਲਈ ਬਣਾਇਆ ਜਿੰਨ੍ਹੇ ਪਾਣੀਆਂ ਚੋਂ ਰਾਹ ...

No comments:

Post a Comment