Sab Mukk Jaane Rog Purane. Lyrics in Punjabi

Sab mukk jaane rog purane. Punjabi masihi geet. Christian worship song. Lyrics in Punjabi by AtmadarshanTV 


                   ਸਭ ਮੁੱਕ ਜਾਣੇ ... ਰੋਗ ਪੁਰਾਣੇ 
                ਯਿਸ਼ੂ ਮਸੀਹ ਨੂੰ ... ਜੇ ਤੂੰ ਜਾਣੇ

੧. ਜਿੰਦੜੀ ਦੇ ਦੁੱਖੜੇ ਸਾਰੇ ... ਓਸਨੂੰ ਖੋਲ ਸੁਣਾ ਦੇ
    ਹਰ ਗੁਨਾਹ ਤੇ ਰਾਜ਼ ਦਿਲ ਦੇ ... ਓਸਨੂੰ ਬੋਲ ਸੁਣਾ ਦੇ
            ਹੱਥ ਵਧਾਵੇ ਤੈਨੂੰ ਬੁਲਾਵੇ
            ਸੁਣ ਲਏਂ ਜੇ ਕੰਨ ਲਾ ।            ਸਭ ਮੁੱਕ ਜਾਣੇ .....

੨. ਹਰ ਵੇਲ੍ਹੇ ਦਾ ਰੋਣਾ ਕਾਹਨੂੰ ਜਿੰਦ ਆਪਣੀ ਨੂੰ ਲਾਇਆ
    ਦਰ ਦਰ ਜਾ ਕੇ ਧੱਕੇ ਖਾਧੇ ... ਪੱਲੇ ਕੁੱਝ ਨਾ ਪਾਇਆ
            ਯਿਸ਼ੂ ਦਰ ਆ ਕੇ ਮਨ ਨੂੰ ਟਿਕਾ ਕੇ
            ਜੇ ਤੂੰ ਕਰੇਂ ਦੁਆ ।              ਸਭ ਮੁੱਕ ਜਾਣੇ ......

3. ਤੂੰ ਕੀ ਜਾਣੇ ਸ਼ਾਨ ਓਹਦੀ ਨੂੰ ...ਧੰਨ ਧੰਨ ਓਹ ਅਖਵਾਵੇ
    ਆਪਣੇ ਵਚਨ ਨੂੰ ਘੱਲ ਕੇ ਤੇਰੇ ਰੂਹ ਦੀ ਪਿਆਸ ਬੁਝਾਵੇ
            ਸਭ ਤੋਂ ਆਲਾ ਨਾਮ ਮਸੀਹ ਦਾ
            ਜੇ ਤੂੰ ਲਵੇਂ ਧਿਆ ।             ਸਭ ਮੁੱਕ ਜਾਣੇ ......

No comments:

Post a Comment