Baap Beta Banke Pavitra Atma. Lyrics in Punjabi

Baap Beta Banke Pavitra Atma. Punjabi masihi geet. Christian worship song. Lyrics in Punjabi 

        ਰਾਜਿਆਂ ਦਾ ਓਹ ਰਾਜਾ ਏ ...
        ਬਾਦਸ਼ਾਹਾਂ ਦਾ ਓਹ ਬਾਦਸ਼ਾਹ ਏ
               ਓਹ ਪ੍ਰਭੂਆਂ ਦਾ ਪ੍ਰਭੂ ਅਖਵਾਵੇ
                       ਬਾਪ ਬੇਟਾ ਬਣਕੇ ਪਵਿੱਤਰ ਆਤਮਾ
                       ਯਿਸ਼ੂ ਸਾਡਿਆਂ ਦਿਲਾਂ ਚ ਵੱਸ ਜਾਵੇ 
੧. ਹੈਕਲ ਬਣਾਇਆ ਓਹਨੇ ਸਾਡੇ ਇਸ ਦਿਲ ਨੂੰ
     ਅਸਾਂ ਵਿੱਚ ਰੱਖਿਆ ਸ਼ੈਤਾਨ ਵਾਲੇ ਕਿੱਲ ਨੂੰ
               ਫ਼ਤਿਹ ਓਹ ਸ਼ੈਤਾਨ ਉੱਤੇ ਪਾਵੇ ...
                                       ਬਾਪ ਬੇਟਾ ਬਣਕੇ.........
੨. ਜਿਹਦੇ ਕੋਲ ਵਚਨ ਓਹ ਉਹਦੇ ਕੋਲ ਰਹਿੰਦਾ ਏ
     ਨਾ ਡਰ ਓਹਨੂੰ ਤਾਂ ਹਮੇਸ਼ਾ ਓਹ ਕਹਿੰਦਾ ਏ 
               ਹਰ ਵੇਲ੍ਹੇ ਓਹ ਓਹਨਾਂ ਨੂੰ ਬਚਾਵੇ ...
                                       ਬਾਪ ਬੇਟਾ ਬਣਕੇ.........
੩. ਭਾਰ ਹੇਠਾਂ ਦੱਬੇ ਲੋਕੋ ਮੇਰੇ ਕੋਲ ਆਓ
     ਸ਼ਾਂਤੀ ਆਰਾਮ ਆ ਕੇ ਮੇਰੇ ਕੋਲੋਂ ਪਾਓ 
               ਵਾਜਾ ਮਾਰ ਯਿਸ਼ੂ ਆਪ ਬੁਲਾਵੇ ...
                                       ਬਾਪ ਬੇਟਾ ਬਣਕੇ.........

No comments:

Post a Comment