ਹਰ ਮੁਸ਼ਕਿਲ ਦੇ ਵਿੱਚ
ਮੇਰਾ ਯਿਸੂ ਮੇਰੇ ਨਾਲ ਨਾਲ ਹੈ
ਬਾਪ ਵਾਂਗੂੰ ਕਰਦਾ ਫ਼ਿਕਰ
ਤੇ ਮਾਂ ਵਾਂਗੂੰ ਰੱਖਦਾ ਖ਼ਿਆਲ ਹੈ
ਮੇਰਾ ਯਿਸੂ ਮੇਰੇ ਨਾਲ ਨਾਲ ਹੈ
ਬਾਪ ਵਾਂਗੂੰ ਕਰਦਾ ਫ਼ਿਕਰ
ਤੇ ਮਾਂ ਵਾਂਗੂੰ ਰੱਖਦਾ ਖ਼ਿਆਲ ਹੈ
੧. ਮੇਰੀ ਰਾਖੀ ਲਈ ਸਦਾ ... ਦੂਤਾਂ ਨੂੰ ਓਹ ਘੱਲਦਾ
ਓਸ ਦਾ ਫ਼ਜ਼ਲ ਕਦੇ ... ਮੇਰੇ ਤੋਂ ਨਹੀਂ ਟਲਦਾ
ਨਾਮ ਓਹਦਾ ਮੇਰੀ ਹੈ ਪਨਾਹ
ਨਿਹਚਾ ਵਾਲੀ ਸਦਾ ਮੇਰੇ ਕੋਲ ਢਾਲ ਹੈ ।
ਹਰ ਮੁਸ਼ਕਿਲ ਦੇ ਵਿੱਚ ...
੨. ਰੋਵਾਂ ਜਦੋਂ ਕਦੇ ਮੇਰੇ ... ਹੰਝੂ ਸਾਫ਼ ਕਰਦਾ
ਸੀਨੇ ਨਾਲ ਲਾਉਂਦਾ ਹੱਥ ... ਸਿਰ ਉੱਤੇ ਧਰਦਾ
ਜਦੋਂ ਮੈਨੂੰ ਕੋਈ ਨਾ ਪੁੱਛੇ
ਖੁਦ ਪੁੱਛਦਾ ਓਹ ਆਕੇ ਮੇਰਾ ਹਾਲ ਹੈ ।
ਹਰ ਮੁਸ਼ਕਿਲ ਦੇ ਵਿੱਚ ...
੩. ਮੇਰੀ ਕਮਜ਼ੋਰੀਆਂ ਚ ... ਕੁੱਵਤ ਓਹ ਮੇਰੀ ਏ
ਓਹਦਾ ਰੂਹੇ ਪਾਕ ਮੇਰੀ ... ਬਣਦਾ ਦਲੇਰੀ ਏ
ਜੰਗ ਮੇਰੀ ਆਪੇ ਲੜਦਾ
ਵਿੰਘਾ ਹੋਣ ਨਹੀਓਂ ਦਿੰਦਾ ਮੇਰਾ ਵਾਲ ਹੈ ।
ਹਰ ਮੁਸ਼ਕਿਲ ਦੇ ਵਿੱਚ ...
ਓਸ ਦਾ ਫ਼ਜ਼ਲ ਕਦੇ ... ਮੇਰੇ ਤੋਂ ਨਹੀਂ ਟਲਦਾ
ਨਾਮ ਓਹਦਾ ਮੇਰੀ ਹੈ ਪਨਾਹ
ਨਿਹਚਾ ਵਾਲੀ ਸਦਾ ਮੇਰੇ ਕੋਲ ਢਾਲ ਹੈ ।
ਹਰ ਮੁਸ਼ਕਿਲ ਦੇ ਵਿੱਚ ...
੨. ਰੋਵਾਂ ਜਦੋਂ ਕਦੇ ਮੇਰੇ ... ਹੰਝੂ ਸਾਫ਼ ਕਰਦਾ
ਸੀਨੇ ਨਾਲ ਲਾਉਂਦਾ ਹੱਥ ... ਸਿਰ ਉੱਤੇ ਧਰਦਾ
ਜਦੋਂ ਮੈਨੂੰ ਕੋਈ ਨਾ ਪੁੱਛੇ
ਖੁਦ ਪੁੱਛਦਾ ਓਹ ਆਕੇ ਮੇਰਾ ਹਾਲ ਹੈ ।
ਹਰ ਮੁਸ਼ਕਿਲ ਦੇ ਵਿੱਚ ...
੩. ਮੇਰੀ ਕਮਜ਼ੋਰੀਆਂ ਚ ... ਕੁੱਵਤ ਓਹ ਮੇਰੀ ਏ
ਓਹਦਾ ਰੂਹੇ ਪਾਕ ਮੇਰੀ ... ਬਣਦਾ ਦਲੇਰੀ ਏ
ਜੰਗ ਮੇਰੀ ਆਪੇ ਲੜਦਾ
ਵਿੰਘਾ ਹੋਣ ਨਹੀਓਂ ਦਿੰਦਾ ਮੇਰਾ ਵਾਲ ਹੈ ।
ਹਰ ਮੁਸ਼ਕਿਲ ਦੇ ਵਿੱਚ ...
No comments:
Post a Comment