Lae Tureya. Lyrics in Punjabi

Yahowa Moosa Nu Lai Tureya. Punjabi masihi geet. Christian worship song. Lyrics in Punjabi. Sung by Sandeep Sabharwal 

          ਲੈ ਤੁਰਿਆ .. ਲੈ ਤੁਰਿਆ ...
          ਯਹੋਵਾਹ ਮੂਸਾ ਨੂੰ ਲੈ ਤੁਰਿਆ
                      ਨਾ ਡਰਿਆ .. ਨਾ ਡਰਿਆ ..
                      ਫ਼ਿਰ ਮੂਸਾ ਕਿਸੇ ਤੋਂ ਨਾ ਡਰਿਆ
੧. ਖੁਦਾ ਮਿਸਰ ਵਿੱਚ ਮਰੀ ਭੇਜ ਕੇ ਆਪਣਾ ਬਲ ਵਿਖਾਇਆ
    ਮਾਰ ਮਿਸਰ ਦੇ ਪਲੌਠੇ ਸਾਰੇ ਫ਼ਿਰਾਉਣ ਦਾ ਸਿਰ ਝੁਕਾਇਆ
          ਨਾ ਮਰਿਆ .. ਨਾ ਮਰਿਆ ..
          ਕੋਈ ਖੁਦਾ ਦਾ ਬੰਦਾ ਨਾ ਮਰਿਆ ।
                                          ਲੈ ਤੁਰਿਆ .. ਲੈ ਤੁਰਿਆ ...
੨. ਜਦ ਇਸਰਾਏਲੀ ਫਤਿਹ ਪਾਉਣ ਨੂੰ ਕੌਮਾਂ ਤੇ ਸੀ ਚੜ੍ਹਦੇ
    ਸਦਾ ਯਹੋਵਾਹ ਨਾਲ ਸੀ ਖੜ੍ਹਦਾ ਜੰਗ ਜਦੋਂ ਓਹ ਲੜਦੇ 
          ਨਾ ਹਰਿਆ .. ਨਾ ਹਰਿਆ .. 
          ਇਸਰਾਏਲ ਕਿਸੇ ਤੋਂ ਨਾ ਹਰਿਆ ।
                                          ਲੈ ਤੁਰਿਆ .. ਲੈ ਤੁਰਿਆ ...
੩. ਸੱਚਾ ਤੇ ਜ਼ਿੰਦਾ ਯਹੋਵਾਹ ਜਿਸਨੇ ਵਾਇਦੇ ਸਭ ਪੁਗਾਏ 
    ਦੁੱਧ ਸ਼ਹਿਤ ਦੀਆਂ ਨਦੀਆਂ ਜਿੱਥੇ ਓਥੇ ਸਭ ਪੁਚਾਏ 
          ਨਾ ਥੁੜਿਆ .. ਨਾ ਥੁੜਿਆ .. 
          ਫਿਰ ਕਦੇ ਵੀ ਕੁਝ ਵੀ ਨਾ ਥੁੜਿਆ ।
                                          ਲੈ ਤੁਰਿਆ .. ਲੈ ਤੁਰਿਆ ...

No comments:

Post a Comment