Jinna Pyar Yeshu Tu Menu Kita Ae. Punjabi masihi geet. Christian worship song. Lyrics in Punjabi. Sung by Brother Satnam Bhatti
ਜਿੰਨਾ ਪਿਆਰ ਯਿਸ਼ੂ ਤੂੰ ਮੈਂਨੂੰ ਕੀਤਾ ਏ
ਇੰਨਾ ਪਿਆਰ ਕਿਸੇ ਮੈਂਨੂੰ ਨਹੀਂ ਕਰਨਾ
ਭਾਵੇਂ ਮਾਂ ਹੋਵੇ ਮੇਰੀ ਭਾਵੇਂ ਬਾਪ ਹੋਵੇ ਮੇਰਾ
ਇੰਨਾ ਪਿਆਰ ਕਿਸੇ ਮੈਂਨੂੰ ਨਹੀਂ ਕਰਨਾ
ਜਿੰਨਾ ਪਿਆਰ........
1. ਤਪਦੇ ਨੂੰ ਤੂੰ ਮੈਂਨੂੰ ਹੱਥੀਂ ਛਾਂਵਾਂ ਕੀਤੀਆਂ
ਥੱਕਦੇ ਨੂੰ ਤੂੰ ਮੇਰੇ ਲਈ ਬਾਹਾਂ ਕੀਤੀਆਂ
ਜਿੰਨਾ ਫਿਕਰ ਤੂੰ ਮੇਰਾ ਕੀਤਾ ਏ
ਇੰਨਾ ਫਿਕਰ ਕਿਸੇ ਨੇ ਨਹੀਂ ਕਰਨਾ ।
ਜਿੰਨਾ ਪਿਆਰ........
2. ਔਖੇ ਸੌਖੇ ਰਾਵਾਂ ਵਿੱਚ ਛਾਤੀ ਨਾਲ ਲਾਇਆ ਤੂੰ
ਆਪਣਿਆਂ ਪਾਕ ਪਰਾਂ ਚ ਛੁਪਾਇਆ ਤੂੰ
ਜਿੰਨਾ ਦਰਦ ਤੂੰ ਮੇਰਾ ਜਰਿਆ ਏ
ਇੰਨਾ ਦਰਦ ਕਿਸੇ ਨੇ ਨਹੀਂ ਜਰਨਾ ।
ਜਿੰਨਾ ਪਿਆਰ........
3. ਸਦਾ ਵਾਲੀ ਅੱਗ ਵਿੱਚ ਸੜ ਜਾਣਾ ਤੈਅ ਸੀ
ਤੇਰੇ ਬਿਨ੍ਹਾਂ ਯਿਸ਼ੂ ਮੇਰਾ ਮਰ ਜਾਣਾ ਤੈਅ ਸੀ
ਜਿੰਨਾ ਕੁੱਝ ਤੂੰ ਮੇਰੇ ਲਈ ਕੀਤਾ ਏ
ਇੰਨਾ ਕੁੱਝ ਕਿਸੇ ਹੋਰ ਨੇ ਨਹੀਂ ਕਰਨਾ ।
ਜਿੰਨਾ ਪਿਆਰ.........
No comments:
Post a Comment