Mainu Enni Budh Tu De Khuda. Lyrics in Punjabi

Mainu Enni Budh Tu De Khuda. Punjabi masihi geet. Christian worship song. Lyrics in Punjabi 
          ਮੈਨੂੰ ਇੰਨੀ ਬੁੱਧ ਤੂੰ ਦੇਹ ਖੁਦਾ 
          ਮੈਂ ਤੇਰੇ ਕੰਮ ਕਰਾਂ 
                     ਇੱਕੋ ਡਰ ਹੋਵੇ ਬੱਸ ਤੇਰਾ 
                     ਨਾ ਕਿਸੇ ਹੋਰ ਤੋਂ ਡਰਾਂ 
੧. ਤੇਰੇ ਘਰ ਵਿੱਚ ਕਰਾਂ ਮੈਂ ਸੇਵਾ ..
     ਇੱਕ ਮਨ ਇੱਕ ਚਿੱਤ ਲਾ ਕੇ 
                  ਪਾਪ ਬਦੀ ਸਭ ਦਿਲ ਚੋਂ ਕੱਢਕੇ ..
            
      ਰੂਹ ਦੇ ਬਸਤਰ ਪਾ ਕੇ 
         ਤੇਰੀ ਵਿੱਚ ਹਜ਼ੂਰੀ ਆ ਕੇ ਮੈਂ ਖੁਦ ਨੂੰ ਭਰਾਂ 
                                       ਮੈਨੂੰ ਇੰਨੀ ਬੁੱਧ........
੨. ਮੈਂ ਉੱਠਾਂ ਬੈਠਾਂ ਖਾਵਾਂ ਪੀਵਾਂ ..ਤੇਰੇ ਹੀ ਗੁਣ ਗਾਵਾਂ 
    ਤੇਰੇ ਕੰਮਾਂ ਨੂੰ ਕਰਦਾ ਕਰਦਾ .. 
ਅੱਗੇ ਵਧਦਾ ਜਾਵਾਂ 
          ਨਾ ਹਰਿਆ ਜਿਵੇਂ ਦਾਉਦ ਰਾਜਾ ...
          ਮੈਂ ਵੀ ਨਾ ਹਰਾਂ ...
                                       ਮੈਨੂੰ ਇੰਨੀ ਬੁੱਧ........
੩. ਦਿਨ ਤੇ ਰਾਤ ਮੈਂ ਦੇਖਾਂ ਨਾ ਹੀ .. ਦੇਖਾਂ ਮੈਂ ਬੱਸ ਤੈਨੂੰ 
    ਜਦ ਵੀ ਕੋਈ ਮੁਸ਼ਕਿਲ ਆਵੇ .. ਤੂੰ ਆਪ ਸੰਭਾਲੇਂ ਮੈਨੂੰ 
          ਤੇਰੇ ਹੁੰਦਿਆਂ ਡਰ ਨਾ ਕੋਈ ...
         
 ਤੂੰ ਜਦ ਨਾਲ ਖੜਾ ...
                                       ਮੈਨੂੰ ਇੰਨੀ ਬੁੱਧ........

No comments:

Post a Comment