ਐਸਾ ਦੇਹ ਵਿਸ਼ਵਾਸ ਪ੍ਰਭੂ ਸਾਨੂੰ ਐਸਾ ਦੇਹ ਵਿਸ਼ਵਾਸ
ਹੋਕੇ ਤੇਰੇ ਦਾਸ ਪ੍ਰਭੂ ਉੱਡ ਜਾਈਏ ਵਿੱਚ ਆਕਾਸ਼
ਐਸਾ ਦੇਹ ਵਿਸ਼ਵਾਸ..........
1. ਦੇਹ ਵਿਸ਼ਵਾਸ ਸੰਪੂਰਨ ਸਾਨੂੰ ਨਬੀ ਰਸੂਲਾਂ ਵਾਲਾ
ਗਿਆਨ ਇਮਾਨ ਦੋਵੇਂ ਰੱਖੀਂ ਸਲਾਮਤ ਰੂਹਾਂ ਦਾ ਰੱਖਵਾਲਾ
ਪਾਕ ਮਸੀਹ ਸਾਨੂੰ ਬਾਹੋਂ ਫੜ੍ਹਕੇ ਰਸਤਾ ਵਿਖਾਵੀਂ ਆਪ ।
ਐਸਾ ਦੇਹ ਵਿਸ਼ਵਾਸ..........
2. ਸਾਡੇ ਰਾਹ ਵਿੱਚ ਵਾਂਗ ਯਰੀਹੋ ਖੜ੍ਹੀਆਂ ਨੇ ਦੀਵਾਰਾਂ
ਸੁਣੀਂ ਦੁਆਵਾਂ ਉੱਤਰ ਦੇਵੀਂ ਦਿਨ ਤੇ ਰਾਤ ਪੁਕਾਰਾਂ
ਬੇਈਮਾਨੀ ਸਾਡੇ ਕਦਮਾਂ ਥੱਲੇ ਜਲਕੇ ਹੋ ਜਾਵੇ ਰਾਖ ।
ਐਸਾ ਦੇਹ ਵਿਸ਼ਵਾਸ..........
3. ਨਿਹਚਾਵਾਨਾਂ ਦੇ ਲਈ ਸਭ ਕੁਝ ਹੋ ਸਕਦਾ ਏਹ ਲਿਖਿਆ
ਉਸਨੂੰ ਕੋਈ ਭਰਮਾਂ ਨਹੀਂ ਸਕਦਾ ਜੋ ਉਸ ਕੋਲੋਂ ਸਿੱਖਿਆ
ਅੰਤ ਸਮੇਂ ਦਾ ਵਚਨ ਸੰਪੂਰਨ ਸੱਚ ਅਜੀਜ਼ ਬਤਾ ।
ਐਸਾ ਦੇਹ ਵਿਸ਼ਵਾਸ..........
No comments:
Post a Comment