Yahowa da Jalal. Lyrics in Punjabi

Chare Paase Disda Yahowa da Jalal. Punjabi masihi geet. Christian worship song. Lyrics in Punjabi sung by Yusuf Khokhar. 

          
         ਜਦੋਂ ਖੜ੍ਹਦਾ ਹੈ ਨਾਲ ਫਿਰ ਕਰਦਾ ਕਮਾਲ
         ਚਾਰੇ ਪਾਸੇ ਦਿੱਸਦਾ ਯਹੋਵਾਹ ਦਾ ਜਲਾਲ

1 ਇਸਰਾਏਲੀਆਂ ਨੂੰ ਮੂਸਾ ਨਾਲ ਲੈਕੇ ਤੁਰਿਆ
    ਲਾਲ ਸਮੁੰਦਰ ਰਾਹ ਦੇ ਵਿੱਚ ਖੜਿਆ
          ਚੀਰ ਸੁੱਟਿਆ ਸਮੁੰਦਰ ਵੀ ਕਰਕੇ ਦੋ ਭਾਗ।         
                               ਚਾਰੇ ਪਾਸੇ ਦਿੱਸਦਾ..........
2 ਜਦੋਂ ਸੀ ਯਹੋਸ਼ੁਆ ਰਾਜਿਆਂ ਨਾਲ ਲੜਿਆ
    ਸੂਰਜ ਨਾ ਡੁੱਬਿਆ ਚੰਦ ਵੀ ਨਾ ਚੜਿਆ
          ਜੋਧਾ ਜੰਗ ਦਾ ਸਵਾਮੀ ਉਹ ਖੜਦਾ ਹੈ ਨਾਲ। 
                               ਚਾਰੇ ਪਾਸੇ ਦਿੱਸਦਾ.......... 
3 ਹਿਜ਼ਕਿਯਾ ਰਾਜਾ ਸੀ ਮਰਨ ਕਿਨਾਰੇ
     ਰੋ ਰੋ ਕੇ ਮੰਗਦਾ ਦੁਆ ਭੁੱਬਾਂ ਮਾਰੇ
          ਉਹ ਤਾਂ ਉਮਰਾਂ ਵਧਾਉਂਦਾ ਤੇ ਰੱਖਦਾ ਸੰਭਾਲ।
                               ਚਾਰੇ ਪਾਸੇ ਦਿੱਸਦਾ..........
4 ਏਲੀਯਾ ਇਕੱਲਾ ਯਹੋਵਾਹ ਉਹਦੇ ਵੱਲ ਸੀ
    ਬਿਆਲ ਨੂੰ ਪੁਕਾਰ ਥੱਕਾ ਵੈਰੀਆਂ ਦਾ ਦਲ ਸੀ
          ਜਿਹੜਾ ਜੀਉਂਦਾ ਉੱਤਰ ਦੇਵੇ ਓਹੀਓ ਅੱਗ ਨਾਲ।
                               ਚਾਰੇ ਪਾਸੇ ਦਿੱਸਦਾ..........

No comments:

Post a Comment