Dil diyan gallan janada. Lyrics in Punjabi

Ki manga tere kolo yeshu ji. Punjabi masihi geet. Christian worship song. Lyrics in Punjabi sung by Shalom Jacob, Sam Samuel and Shehzad khan 

     ਕੀ ਮੰਗਾਂ ਤੇਰੇ ਕੋਲੋਂ ਯਿਸ਼ੂ ਜੀ ..
     ਤੂੰ ਤੇ ਦਿਲ ਦੀਆਂ ਗੱਲਾਂ ਜਾਣਦਾ
            ਜਦੋਂ ਦਾ ਤੈਨੂੰ ਮੈਂ ਜ਼ਿੰਦਗੀ ਚ ਪਾਇਆ ..
            ਫਿਰਦਾ ਹਾਂ ਮੌਜਾਂ ਮਾਣਦਾ
                              ਕੀ ਮੰਗਾਂ ਤੇਰੇ ਕੋਲੋਂ.......
੧. ਹਰ ਇੱਕ ਦੀ ਜੰਗ ਆਪ ਓਹ ਲੜਦਾ
    ਦੁਖੀ ਤੇ ਬਿਮਾਰਾਂ ਦਾ ਹੱਥ ਯਿਸ਼ੂ ਫੜਦਾ
            ਸਾਨੂੰ ਫ਼ਿਕਰ ਹੈ ਆਪੋ-ਆਪਣਾ 
            ਤੈਨੂੰ ਫ਼ਿਕਰ ਹੈ ਜਹਾਨ ਦਾ
                              ਕੀ ਮੰਗਾਂ ਤੇਰੇ ਕੋਲੋਂ.......
੨. ਤੇਰੇ ਨਾਲ ਲਾ ਕੇ ਯਾਰੀ ਰੂਹ ਮੇਰੀ ਖ਼ਿਲ ਗਈ
    ਮੇਰਿਆਂ ਗੁਨਾਹਾਂ ਤੋਂ ਨਜ਼ਾਤ ਮੈਨੂੰ ਮਿਲ ਗਈ
            ਅਯੂਬ ਦੇ ਵਾਂਗਰ ਨਾ ਡੋਲਾਂ ਮੈਂ
            ਰਾਖਾ ਤੂੰ ਮੇਰੇ ਈਮਾਨ ਦਾ
                              ਕੀ ਮੰਗਾਂ ਤੇਰੇ ਕੋਲੋਂ.......
੩. ਬਿਨ ਮੰਗਿਆਂ ਸਭ ਕੁਝ ਮਿਲ ਜਾਂਦਾ
    ਵਚਨ ਤੇਰਾ ਜੋ ਦਿਲ ਚ ਵਸਾਉਂਦਾ
            ਖੋਜ ਕਰੇ ਜੋ ਸਵਰਗ ਰਾਜ ਦੀ
            ਓਹ ਮੌਜਾਂ ਜ਼ਿੰਦਗੀ ਚ ਮਾਣਦਾ 
                              ਕੀ ਮੰਗਾਂ ਤੇਰੇ ਕੋਲੋਂ.......

No comments:

Post a Comment