Jadon wal hai tere yahowa. Lyrics in Punjabi

Tu yahowa te rakh bharosa. Punjabi masihi geet. Christian worship song. Lyrics in Punjabi sung by Rahul gill 

    ਤੂੰ ਯਹੋਵਾਹ ਤੇ ਰੱਖ ਭਰੋਸਾ ..
    ਤੇਰੇ ਸਾਰੇ ਮਨੋਰਥ ਪੂਰੇ ਹੋਣਗੇ
              ਜਦੋਂ ਵੱਲ ਹੈ ਤੇਰੇ ਯਹੋਵਾਹ ..
              ਫ਼ਿਰ ਕੌਣ ਵਿਰੁੱਧ ਤੇਰੇ ਹੋਣਗੇ 
1. ਜਦ ਆਪਣੇ ਤੇਰਾ ਦਿਲ ਦੁਖਾਵੇ ..
    ਤੂੰ ਰੋਵੇਂ ਕੋਈ ਚੁੱਪ ਨਾ ਕਰਾਵੇ
              ਉਦਾਸ ਬੈਠਾ ਐਵੇਂ ਕੱਲਾ ਸੋਚੀ ਜਾਵੇਂ ..
              ਓਦੋਂ ਯਿਸ਼ੂ ਤੈਨੂੰ ਗਲ ਨਾਲ ਲਾਉਣਗੇ
2. ਜਦ ਨਸ਼ਿਆਂ ਚ ਤੂੰ ਫਸ ਜਾਵੇਂ ..
    ਤੂੰ ਚਾਹਵੇਂ ਪਰ ਛੱਡ ਨਾ ਤੂੰ ਪਾਵੇਂ 
              ਜਦੋਂ ਸਾਰੇ ਤੈਨੂੰ ਤੇਰੇ ਛੱਡ ਜਾਵੇ..
              ਉਦੋਂ ਯਿਸ਼ੂ ਤੈਨੂੰ ਆਪਣਾ ਬਣਾਉਣਗੇ 
3. ਬੇੜੀ ਡੁੱਬਦੀ ਵੀ ਤਰ ਜਾਵੇਗੀ ..
     ਸਾਂਸ ਟੁੱਟਦੀ ਵੀ ਜੁੜ ਜਾਵੇਗੀ
              ਜਿਹੜੇ ਕਰਦੇ ਨੇ ਤੈਨੂੰ ਸ਼ਰਮਿੰਦਾ ..
              ਵੇਖੀਂ ਆਪੇ ਓਹ ਸ਼ਰਮਿੰਦਾ ਹੋਣਗੇ 
4. ਜਦੋਂ ਜੀਵਨ ਚ ਫੇਲ ਹੋ ਜਾਵੇਂ ..
     ਤੂੰ ਡਿੱਗੇਂ ਕੋਈ ਤੈਨੂੰ ਨਾ ਉਠਾਵੇ
              ਜਦ ਜੀਵਨ ਚ ਜੀਣਾ ਨਾ ਤੂੰ ਚਾਹਵੇਂ ..
              ਉਦੋਂ ਯਿਸ਼ੂ ਤੈਨੂੰ ਜੀਣਾ ਸਿਖਾਉਣਗੇ 
5. ਜਦੋਂ ਜੀਵਨ ਚ ਆਵੇਗੀ ਬੇਦਾਰੀ ..
     ਦੂਰ ਹੋ ਜਾਵੇ ਸਾਰੀ ਬਿਮਾਰੀ
              ਤੇਰੇ ਪਾਪਾਂ ਦੇ ਲੱਗੇ ਦਾਗ ਸਾਰੇ ..
              ਯਿਸ਼ੂ ਆਪਣੇ ਲਹੂ ਦੇ ਨਾਲ ਧੋਣਗੇ

No comments:

Post a Comment