Aivein ta nahi loki yeshu nu tolde. Punjabi masihi geet. Masih song. Sung by Feroz Khan
ਜਦੋਂ ਲਿਆ ਓਹਨੂੰ ਤੱਕ
ਰਹਿ ਗਿਆ ਨਾ ਕੋਈ ਸ਼ੱਕ
ਖਾ ਖਾ ਕੇ ਠੋਕਰਾਂ ਗਿਆ ਸੀ ਮੈਂ ਅੱਕ
ਜਾ ਕੇ ਦਰ ਓਹਦੇ ਵੇਖਿਆ ਮੈਂ ਗੂੰਗੇ ਬੋਲਦੇ
ਐਵੇਂ ਤਾਂ ਨਹੀਂ ਲੋਕੀ ਯਿਸ਼ੂ ਨੂੰ ਟੋਲਦੇ
ਜਾ ਕੇ ਦਰ ਓਹਦੇ ਵੇਖਿਆ ਮੈਂ ਗੂੰਗੇ ਬੋਲਦੇ
ਐਵੇਂ ਤਾਂ ਨਹੀਂ ਲੋਕੀ ਯਿਸ਼ੂ ਨੂੰ ਟੋਲਦੇ
੧. ਓਹਨਾਂ ਕਰਨੇ ਕੀ ਹੁੰਦੇ ਦੱਸੋ ਧਾਗੇ ਤੇ ਤਵੀਤ
ਪਾ ਲਈ ਏ ਜਿੰਨ੍ਹਾਂ ਨੇ ਯਿਸ਼ੂ ਮਸੀਹ ਨਾਲ ਪ੍ਰੀਤ
ਦੁਸ਼ਟ ਨੱਸਦੇ ਓਹਨਾਂ ਤੋਂ
ਜੋ ਹਾਲੇਲੂਯਾਹ ਬੋਲਦੇ ।
ਐਵੇਂ ਤਾਂ ਨਹੀਂ ਲੋਕੀ ...
੨. ਨਾ ਕੋਈ ਦੇਣੀ ਏ ਪੁਜਾਰੀ ਨਾ ਕੋਈ ਕੱਟਣੇ ਸ਼ਿਲੇ
ਸੱਚੇ ਦਿਲ ਵਾਲਿਆਂ ਨੂੰ ਯਿਸ਼ੂ ਆਪ ਨੇ ਮਿਲੇ
ਕਈ ਤੁਰ ਗਏ ਨੇ ਇੱਥੋਂ
ਐਵੇਂ ਤਾਂ ਨਹੀਂ ਲੋਕੀ ...
੨. ਨਾ ਕੋਈ ਦੇਣੀ ਏ ਪੁਜਾਰੀ ਨਾ ਕੋਈ ਕੱਟਣੇ ਸ਼ਿਲੇ
ਸੱਚੇ ਦਿਲ ਵਾਲਿਆਂ ਨੂੰ ਯਿਸ਼ੂ ਆਪ ਨੇ ਮਿਲੇ
ਕਈ ਤੁਰ ਗਏ ਨੇ ਇੱਥੋਂ
ਖ਼ਾਕ ਨੂੰ ਫ਼ਿਰੋਲਦੇ ।
ਐਵੇਂ ਤਾਂ ਨਹੀਂ ਲੋਕੀ ...
੩. ਇੱਕੋ ਨਾਮ ਪ੍ਰਭੂ ਯਿਸ਼ੂ ਜਿਹੜਾ ਮੁਕਤੀ ਦਾ ਰਾਹ
ਰਿੰਕੂ ਥਾਪਰ ਜਿਹਿਆਂ ਨੂੰ ਦੇਵੇ ਰੱਬ ਨਾਲ ਮਿਲਾ
ਜਿਹੜੇ ਲੈਂਦੇ ਓਹਦਾ ਨਾਮ
੩. ਇੱਕੋ ਨਾਮ ਪ੍ਰਭੂ ਯਿਸ਼ੂ ਜਿਹੜਾ ਮੁਕਤੀ ਦਾ ਰਾਹ
ਰਿੰਕੂ ਥਾਪਰ ਜਿਹਿਆਂ ਨੂੰ ਦੇਵੇ ਰੱਬ ਨਾਲ ਮਿਲਾ
ਜਿਹੜੇ ਲੈਂਦੇ ਓਹਦਾ ਨਾਮ
ਓਹ ਕਦੇ ਨਾ ਡੋਲਦੇ ।
ਐਵੇਂ ਤਾਂ ਨਹੀਂ ਲੋਕੀ ...
ਐਵੇਂ ਤਾਂ ਨਹੀਂ ਲੋਕੀ ...
No comments:
Post a Comment