Vachna De Naal. Lyrics in Punjabi

Tenu vachna de naal harawange. Punjabi masihi geet. Masih song. Lyrics in Punjabi sung by Sonia Gill. 

 ਤੇਰਾ ਸਾਡੇ ਤੇ ਸ਼ੈਤਾਨਾ ਕੋਈ ਚੱਲਣਾ ਨਹੀਂ ਜ਼ੋਰ
 ਅਸੀਂ ਯਿਸ਼ੂ ਦੇ ਸਿਪਾਹੀ ਸਾਨੂੰ ਜਾਣੀਂ ਨਾ ਕੋਈ ਹੋਰ
            ਅਸੀਂ ਕੋਈ ਹਥਿਆਰ ਨਾ ਉਠਾਵਾਂਗੇ ...
                      ਤੈਨੂੰ ਵਚਨਾਂ ਦੇ ਨਾਲ ਹਰਾਵਾਂਗੇ 
੧. ਅਸੀਂ ਵਧਦੇ ਰਹਾਂਗੇ ਤੈਨੂੰ ਰੁੱਕਣਾ ਪਵੇਗਾ
    ਪਾਕ ਵਚਨਾਂ ਦੇ ਅੱਗੇ ਤੈਨੂੰ ਝੁੱਕਣਾ ਪਵੇਗਾ
            ਜਦੋਂ ਪਾਕ ਰੂਹ ਦੀ ਅਗਨੀ ਵਰਾਵਾਂਗੇ ..
                                          ਤੈਨੂੰ ਵਚਨਾਂ ਦੇ ..
੨. ਸਾਡਾ ਯਿਸ਼ੂ ਸਾਡੇ ਨਾਲ ਕਰੇ ਪਿਆਰ ਬੇਸ਼ੁਮਾਰ
    ਜਿੱਤ ਤੇਰੇ ਉੱਤੇ ਪਾਈਏ ਸਾਨੂੰ ਦਿੱਤਾ ਅਧਿਕਾਰ 
            ਓਸੇ ਅਧਿਕਾਰ ਨਾਲ ਜਿੱਤ ਜਾਵਾਂਗੇ ...
                                          ਤੈਨੂੰ ਵਚਨਾਂ ਦੇ ..
੩. ਦੇ ਕੇ ਦੁੱਖ ਪਰੇਸ਼ਾਨੀ ਸਾਨੂੰ ਐਵੇਂ ਨਾ ਡਰਾ
    ਚੰਗਾ ਕਰੇ ਜਾਂ ਨਾ ਕਰੇ ਸਾਡਾ ਓਹੀ ਏ ਖੁਦਾ
            ਨਾ ਤੇਰੀਆਂ ਗੱਲਾਂ ਦੇ ਵਿੱਚ ਆਵਾਂਗੇ ...
                                          ਤੈਨੂੰ ਵਚਨਾਂ ਦੇ ..
੪. ਸਾਡੇ ਯਿਸ਼ੂ ਜੀ ਸਲੀਬ ਸਾਡੇ ਵਾਸਤੇ ਉਠਾਈ
   ਓਹਦੇ ਕੋੜ੍ਹੇ ਖਾਣ ਨਾਲ ਸਾਨੂੰ ਮਿਲੀ ਚੰਗਿਆਈ
            ਓਸੇ ਨਾਮ ਚ ਸ਼ਿਫ਼ਾਵਾਂ ਅਸੀਂ ਪਾਵਾਂਗੇ ...
                                          ਤੈਨੂੰ ਵਚਨਾਂ ਦੇ ..

No comments:

Post a Comment