Kandeyan Da Taaj Paa ke. Lyrics in Punjabi

Kandeyan da taaj paa ke. Punjabi masihi geet. Good Friday masih song. Lyrics in Punjabi. 

 ਕੰਡਿਆਂ ਦਾ ਤਾਜ ਪਾਕੇ ਮੋਢੇ ਸੂਲੀ ਨੂੰ ਉਠਾ ਕੇ 
   ਤੁਰਿਆ ਮਸੀਹਾ ਜੱਗ ਦਾ ਮੰਨਿਆ ਖੁਆਬ ਰੱਬ ਦਾ 

1. ਡਿੱਗਦਾ ਤੇ ਉੱਠਦਾ ਯਿਸ਼ੂ ਅੱਗੇ ਨੂੰ ਵੱਧਦਾ ਜਾਵੇ 
    ਕੋੜੇ ਮਾਰ ਮਾਰ ਹੱਸਦੇ ਕੋਈ ਤਰਸ ਵੀ ਨਾ ਖਾਵੇ 
            ਜ਼ਖਮਾਂ ਚੋਂ ਛੱਡਿਆ ਉਹਨਾਂ
            ਚਸ਼ਮਾ ਲਹੂ ਦਾ ਲਾਕੇ 
                        ਤਾਂ ਵੀ ਪਿਆਰ ਅਨੋਖਾ ਲਗਦਾ
                        ਮੰਨਿਆ ਖੁਆਬ ਰੱਬ ਦਾ ......
 
2. ਹਰ ਪਾਪ ਮੈਂ ਜੋ ਕੀਤਾ ਯਿਸ਼ੂ ਨੇ ਚੁੱਕ ਲਿਆ ਏ 
    ਮੇਰੇ ਪਾਪਾਂ ਦਾ ਕਫ਼ਾਰਾ ਯਿਸ਼ੂ ਨੇ ਭੁਗਤਿਆ ਏ 
            ਸੂਲੀ ਚੁੱਕ ਲਈ ਏ ਮੋਢੇ 
            ਪੱਥਰਾਂ ਨਾਲ ਵਜਦੇ ਗੋਡੇ 
                        ਭੇਡਾਂ ਨੂੰ ਫਿਰਦਾ ਲੱਭਦਾ
                        ਮੰਨਿਆ ਖੁਆਬ ਰੱਬ ਦਾ ......

3. ਹੱਥੀਂ ਪੈਰੀਂ ਠੋਕ ਕਿੱਲ ਸੀ ਉਹਨੂੰ ਸੂਲੀ ਦੇ ਚੜ੍ਹਾਇਆ 
    ਪੱਸਲੀ ਚ ਨੇਜ਼ਾ ਜੜ ਕੇ ਉਹਨੂੰ ਮਾਰ ਹੀ ਮੁਕਾਇਆ 
            ਦੁੱਖ ਸਹਿਕੇ ਉਹਨੇ ਡਾਢੇ
            ਬਖਸ਼ੇ ਗੁਨਾਹ ਨੇ ਸਾਡੇ 
                        ਸੀਨਾ ਚੀਰ ਛੱਡਿਆ ਸੱਭ ਦਾ 
                        ਮੰਨਿਆ ਖੁਆਬ ਰੱਬ ਦਾ ......
 

No comments:

Post a Comment