Meri Rooh Jeonde Yahowa Layi. Lyrics in Punjabi

Meri rooh jeonde yahowa layi pyasi hai. Punjabi masihi geet. Christian worship song. Lyrics in Punjabi. Edited by Yusuf Khokhar 

    ਮੇਰੀ ਰੂਹ ਜਿਉਂਦੇ ਯਹੋਵਾਹ ਲਈ ਪਿਆਸੀ ਹੈ 
    ਮੈਂ ਕਦੋਂ ਓਸ ਨੂੰ ਮਿਲਾਂਗਾ 
    ਮੈਂ ਕਦੋਂ ਓਸ ਨੂੰ ਵੇਖਾਂਗਾ ।    ਮੇਰੀ ਰੂਹ..........

1. ਜਿਵੇਂ ਹਿਰਨੀ ਨੂੰ ਵਗਦੀ ਧਾਰਾ ਦੇ 
    ਪਾਣੀ ਦੀ ਪਿਆਸ ਲੱਗਦੀ ਏ 
                  ਇੰਝ ਮੇਰੇ ਯਹੋਵਾਹ ਮੇਰੀ ਰੂਹ ਨੂੰ 
                  ਤੇਰੀ ਪਿਆਸ ਲੱਗਦੀ ਏ ।

2. ਖਾਣ ਪੀਣ ਮੇਰੇ ਮਨ ਨੂੰ ਭਾਵੇ ਨਾ 
    ਰਾਸ ਬਿਨਾ ਓਸ ਯਹੋਵਾਹ ਕੁਝ ਆਵੇ ਨਾ 
         ਮੇਰਾ ਮਨ ਤੇਰੇ ਵੱਲ ਲੱਗਾ ਹੋਇਆ ਏ 
         ਬਾਝੋਂ ਤੇਰੇ ਯਹੋਵਾਹ ਕੁੱਝ ਭਾਵੇ ਨਾ ।

3. ਓਹਦਾ ਨੂਰ ਹੈ ਬੇਹੱਦ ਸੱਚ ਵਾਲਾ 
     ਜੋ ਖਰਿਆਂ ਉੁੱਤੇ ਚਮਕਦਾ ਏ 
              ਓਹਦਾ ਫਜ਼ਲ ਹੈ ਉੱਚੇ ਕੱਦ ਵਾਲਾ 
              ਜੋ ਨੀਵਿਆਂ ਉੁੱਤੇ ਬਰਸਦਾ ਏ ।

No comments:

Post a Comment