ਜਿੱਦਾਂ ਦਾ ਬੀਜ ਬੀਜੇਂਗਾ
ਓੱਦਾਂ ਦਾ ਵੱਢਣਾ ਪੈਣਾ ਏਂ
ਤੂੰ ਮੰਗ ਲੈ ਪਾਪਾਂ ਦੀ ਮਾਫ਼ੀ
ਪਾਪ ਤੈਨੂੰ ਛੱਡਣਾ ਪੈਣਾ ਏਂ
1. ਬੀਜਦਾ ਹੈਂ ਓ ਪੁੱਤ ਭੱਖੜਾ
ਸ਼ਾਬਾਸ਼ ਦਿਲ ਦਾ ਤੂੰ ਹੋ ਤਕੜਾ
ਉਹਨਾਂ ਕੰਡਿਆਂ ਤੇ ਤੈਨੂੰ ਵੀ
ਪੈਰ ਤਾਂ ਰੱਖਣਾ ਪੈਣਾ ਏਂ। ਜਿੱਦਾਂ......
2. ਨਾ ਵਿਛਾਂ ਮੱਕੜੀ ਵਾਂਙੁ ਜਾਲ
ਕਿ ਪ੍ਰਭੂ ਤਾਂ ਜਾਣਦਾ ਹੈ ਹਰ ਚਾਲ
ਪਤਰਸ ਹੋਣਾ ਵਾਂਙੁ ਤੈਨੂੰ
ਜਾਲ ਤਾਂ ਛੱਡਣਾ ਪੈਣਾ ਏਂ। ਜਿੱਦਾਂ......
3. ਤੂੰ ਮੰਗਿਆ ਠੋਕਰ ਨਾ ਖਾਵੀਂ
ਓ ਭਲਿਆ ਨਰਕੀਂ ਨਾ ਜਾਵੀਂ
ਪ੍ਰਭੂ ਯਿਸੂ ਦੇ ਚਰਨੀ ਤਾਂ
ਸਹੋਤਾ ਤੈਨੂੰ ਲੱਗਣਾ ਪੈਣਾ ਏਂ। ਜਿੱਦਾਂ......
No comments:
Post a Comment