ਉਹ ਯਹੋਵਾਹ ਯਰੀ, ਹੱਥ ਰੱਖਦਾ ਫੜੀ
ਰਹਿੰਦਾ ਨਾਲ ਮੇਰੇ, ਜਦ ਵੀ ਮੁਸ਼ਕਿਲ ਪੜੀ
ਓਹਦੇ ਤਾਲਿਬਾਂ ਨੂੰ ਕਿਸੇ ਚੰਗੀ ਚੀਜ਼ ਦੀ
ਕਦੇ ਵੀ ਨਾ ਥੋੜ੍ਹ ਹੁੰਦੀ ਏ....
ਹਰ ਚੀਜ਼ ਮੁਹੱਈਆ ਕਰ ਦਿੰਦਾ ਏ
ਯਹੋਵਾਹ ਜਿਹਦੀ ਲੋੜ ਹੁੰਦੀ ਏ....
1. ਬੇਟੇ ਨਾਲੋਂ ਵੱਧ ਕੀਮਤੀ...
ਦੁਨੀਆਂ ਤੇ ਕੁੱਝ ਵੀ ਨਹੀਂ
ਬੇਟਾ ਜਿਹਨੇ ਦੇ ਦਿੱਤਾ ਏ...
ਰੱਖਿਆ ਲੁਕਾਕੇ ਉਹ ਨੇ ਕੀ
ਉਹ ਦਿਆਲੂ ਖੁਦਾ, ਸਦਾ ਸੁਣਦਾ ਦੁਆ
ਹੱਥ ਰੱਖਦੇ ਯਹੋਵਾਹ ਜਿਹਦੇ ਸਿਰ ਉੱਤੇ...
ਉਹਦੀ ਤਾਂ ਗੱਲ ਹੋਰ ਹੁੰਦੀ ਏ ।
2. ਸੁੱਕੀ ਪਈ ਹੱਡੀਆਂ ਦੇ ਵਿੱਚ...
ਜਾਨ ਪਾਉਣੀ ਸੌਖੀ ਗੱਲ ਨਹੀਂ
ਐਸਾ ਕੋਈ ਮਸਲਾ ਨਹੀਂ...
ਜਿਹਦਾ ਓਹਦੇ ਕੋਲ ਹੱਲ ਨਹੀਂ
ਇਹ ਸਾਰਾ ਜਹਾਂ, ਜਿਹੜਾ ਸਕਦਾ ਬਣਾ
ਉਹਦੀ ਹਰ ਇੱਕ ਯੋਜਨਾ ਅਟੱਲ ਹੈ...
ਨਾ ਉਹ ਕਦੇ ਕਮਜ਼ੋਰ ਹੁੰਦੀ ਏ ।
3. ਪਾਪਾਂ ਵਿੱਚ ਫੱਸੇ ਲੋਕਾਂ ਨੂੰ...
ਯਿਸੂ ਹੀ ਹੈ ਕੱਢ ਸਕਦਾ
ਵੈਰੀ ਦਿਆਂ ਬੰਧਨਾਂ ਨੂੰ...
ਯਿਸੂ ਹੀ ਹੈ ਵੱਢ ਸਕਦਾ
ਜਿਹੜਾ ਰੱਖਦਾ ਇਮਾਨ, ਉਹੀ ਹੁੰਦਾ ਰਿਹਾ
ਬੰਦਾ ਪਾਕੇ ਸ਼ਿਫਾਵਾਂ ਜਦੋਂ ਤੁਰਦਾ...
ਤੇ ਵੱਖਰੀ ਹੀ ਟੌਰ੍ਹ ਹੁੰਦੀ ਏ ।
No comments:
Post a Comment