Hath Di Anguthi. Lyrics in Punjabi

Hath di anguthi wali mohar di tarah. Punjabi masihi geet. Christian worship song. Lyrics in Punjabi. Chandan Singh and Preeti Sidhu. 

    ਹੱਥ ਦੀ ਅੰਗੂਠੀ ਵਾਲੀ ਮੋਹਰ ਦੀ ਤਰ੍ਹਾਂ 
    ਮੈਨੂੰ ਮੇਰੇ ਨਾਸਰੀ ਨੇ ਰੱਖਿਆ ਹੋਇਆ ਏ 
        ਜੰਨਤਾਂ ਦੇ ਵਿੱਚ ਜੋ ਕਿਤਾਬ ਏ ਜ਼ਿੰਦਗੀ 
        ਉੱਥੇ ਉਹਨੇ ਨਾਮ ਮੇਰਾ ਲਿੱਖਿਆ ਹੋਇਆ ਏ 

1. ਚੁਣ ਲਿਆ ਮੈਨੂੰ ਉਹਨੇ ਲੱਖ ਤੇ ਕਰੋੜਾਂ ਚੋਂ 
    ਛਾਂਟ ਲਿਆ ਮੈਨੂੰ ਉਹਨੇ ਰਾਹਾਂ ਦਿਆਂ ਰੋੜਾਂ ਚੋਂ 
           ਚੰਗੇ ਚਰਵਾਹੇ ਵਾਂਙੁ ਮੈਨੂੰ ਲੱਭ ਕੇ 
           ਆਪਣੇ ਕੰਧੇ ਦੇ ਉੱਤੇ ਚੱਕਿਆ ਹੋਇਆ ਏ। 
                                   ਹੱਥ ਦੀ ਅੰਗੂਠੀ.......

2. ਰੋਜ਼ ਮੈਨੂੰ ਮੰਨਾ ਮਿਲੇ ਵਚਨਾਂ ਦਾ ਖਾਣ ਨੂੰ 
    ਪਾਕ ਰੂਹ ਦੇ ਕੱਪੜੇ ਵੀ ਦਿੱਤੇ ਉਹਨੇ ਪਾਉਣ ਨੂੰ 
           ਐੱਨਾ ਮੇਰੇ ਸ਼ਾਫੀ ਮੈਨੂੰ ਪਾਕ ਕਰਤਾ 
           ਭੱਠੀ ਵਿੱਚ ਸੋਨਾ ਜਿਵੇਂ ਤਪਿਆ ਹੋਇਆ ਏ। 
                                   ਹੱਥ ਦੀ ਅੰਗੂਠੀ.......

3. ਮੇਰੇ ਨਾਂ ਵਸੀਅਤ ਸਵਰਗਾਂ ਦੇ ਰਾਜ ਦੀ 
    ਹੋ ਗਈ ਮੇਰੇ ਤੇ ਕਿਰਪਾ ਏ ਜ਼ਿੰਦਗੀ ਦੇ ਤਾਜ ਦੀ 
           ਹੁਣ ਕੋਈ ਡਰ ਖੌਫ਼ ਸ਼ੱਕ ਨਾ ਰਿਹਾ 
           ਮੌਤ ਵਾਲਾ ਡੰਗ ਯਿਸੂ ਪੱਟਿਆ ਹੋਇਆ ਏ। 
                                   ਹੱਥ ਦੀ ਅੰਗੂਠੀ.......

No comments:

Post a Comment