Yeshu Sunada dua. Lyrics in Punjabi

Sache dil waleyan di. Yeshu sunada dua. Punjabi masihi geet. Christian worship song. Lyrics in Punjabi. Peter Hans 

     ਸੱਚੇ ਦਿਲ ਵਾਲਿਆਂ ਦੀ ਯਿਸੂ ਸੁਣਦੈ ਦੁਆ 
     ਜੋ ਰੋ ਰੋ ਕੇ ਕਰਦੇ ਦੁਆ, ਯਿਸੂ ਸੁਣਦੈ ਦੁਆ 
                       ਸੱਚੇ ਦਿਲ ਵਾਲਿਆਂ ਦੀ..........

1. ਆਸ ਨਹੀਂਓ ਹੁੰਦੀ ਜਿੱਥੇ ਆਸ ਪੈਦਾ ਕਰਦਾ
    ਛੱਡਦਾ ਨਹੀਂ ਬਾਂਹ ਜਿਹਦੀ ਬਾਂਹ ਯਿਸੂ ਫੜਦਾ 
           ਯੂਸਫ ਵਰਗਿਆਂ ਨੂੰ ਦਿੰਦਾ ਤੱਖਤ ਬਿਠਾ ।
                       ਸੱਚੇ ਦਿਲ ਵਾਲਿਆਂ ਦੀ..........

2. ਦੁੱਖਾਂ ਪਰੇਸ਼ਾਨੀਆਂ ਦਾ ਹੱਲ ਯਿਸੂ ਕਰਦਾ 
    ਸੱਚੇ ਦਿਲੋਂ ਨਾਸਰੀ ਦਾ ਪੱਲ੍ਹਾ ਜਿਹੜਾ ਫੜਦਾ 
           ਪਾਪਾਂ ਦਿਆਂ ਬੰਧਨਾਂ ਚੋਂ ਯਿਸੂ ਲੈਂਦਾ ਛੁਡਾ ।
                       ਸੱਚੇ ਦਿਲ ਵਾਲਿਆਂ ਦੀ..........

3. ਬੋਝ ਹੇਠਾਂ ਦੱਬਿਆਂ ਦਾ ਬੋਝ ਹੈ ਉਤਾਰਦਾ 
    ਵਿਗੜੇ ਨਸੀਬਾਂ ਨੂੰ ਯਿਸੂ ਹੈ ਸਵਾਰਦਾ 
           ਹੰਝੂਆਂ ਨੂੰ ਪੂੰਝਦਾ ਮਸੀਹ ਲੈਂਦਾ ਗਲ ਨਾਲ ਲਾ। 
                       ਸੱਚੇ ਦਿਲ ਵਾਲਿਆਂ ਦੀ..........

No comments:

Post a Comment