Ukaab. Ucha udna ukaab di pashan yeshu ji. Punjabi masihi geet. Christian worship song. Lyrics in Punjabi. Matti Teji ji. Jyoti Paul
ਖੰਭ ਉਕਾਬਾਂ ਵਾਲੇ ਯਿਸੂ ਮੈਨੂੰ ਲਾ ਦਿਓ
ਮੈਂ ਤੇ ਅੰਬਰਾਂ ਚ ਭਰਨੀ ਉੜਾਨ ਯਿਸੂ ਜੀ
ਉੱਚਾ ਉੱਡਣਾ ਉਕਾਬ ਦੀ ਪਛਾਨ ਯਿਸੂ ਜੀ
1. ਹਾਰ ਨੂੰ ਹਰਾ ਕੇ ਮੈਂ ਤੇ ਪਾਉਣੀ ਵੇਖੋ ਜਿੱਤ ਏ
ਯਿਸੂ ਮੇਰਾ ਜ਼ੋਰ ਤੇ ਦਲੇਰੀ ਮੇਰੀ ਮਿੱਤ ਏ
ਮੈਂ ਤੇ ਜਿੱਤ ਵਾਲੇ ਗੱਡਣੇ ਨਿਸ਼ਾਨ ਯਿਸੂ ਜੀ ।
ਉੱਚਾ ਉੱਡਣਾ ............
2. ਇਨਸਾਨੀਅਤ ਨਵੀਂ ਦਾ ਲਿਬਾਸ ਮੈਂ ਤੇ ਪਾ ਲਿਆ
ਉਤਾਹਾਂ ਦੀਆ ਗੱਲਾਂ ਉੱਤੇ ਚਿੱਤ ਮੈਂ ਤੇ ਲਾ ਲਿਆ
ਪੱਕਾ ਮੇਰਾ ਹੈ ਤੇਰੇ ਤੇ ਇਮਾਨ ਯਿਸੂ ਜੀ ।
ਉੱਚਾ ਉੱਡਣਾ ............
3. ਡਰਨਾ ਨਹੀਂ ਅਤੇ ਮੈਂ ਨਹੀਂਓ ਥੱਕਣਾ
ਅੱਖਾਂ ਤੇਰੇ ਵੱਲ ਲਾਈਆਂ ਤੇਰੇ ਵੱਲ ਤੱਕਣਾ
ਦੋਹਰੀ ਵਾਰ ਫਿਰ ਹੋਣਾ ਏ ਜਵਾਨ ਯਿਸੂ ਜੀ ।
ਉੱਚਾ ਉੱਡਣਾ ............
No comments:
Post a Comment