Sewak Khuda De. Lyrics in Punjabi

Sewak khuda de. Punjabi masihi geet. Christian worship song. Lyrics in Punjabi. Ankur narula ministries 

   ਚੁਣ ਕੇ ਖੁਦਾ ਨੇ ਵੱਖ ਕੀਤਾ ਏ ਜਹਾਨ ਤੋਂ 
   ਖਾਕ ਵਿੱਚੋਂ ਚੁੱਕ ਉੱਚਾ ਕੀਤਾ ਅਸਮਾਨ ਤੋਂ 
         ਸਦਾ ਹੀ ਖੁਦਾ ਦੀ ਪੂਰਾ ਮਰਜ਼ੀ ਨੂੰ ਕਰ 
         ਜ਼ਿੰਦਾ ਲੋਕਾਂ ਨੂੰ ਖੁਦਾ ਦਾ ਪੈਗਾਮ ਦਿੰਦੇ ਨੇ 
   ਭਾਗਾਂ ਵਾਲੇ ਲੋਕ ਤੇ ਉਹ ਭਾਗਾਂ ਵਾਲਾ ਘਰ 
   ਜਿੱਥੇ ਸੇਵਕ ਖੁਦਾ ਦਾ ਕਲਾਮ ਦਿੰਦੇ ਨੇ 

1. ਅੱਗ ਵਿੱਚ ਜਿਵੇਂ ਸੋਨਾ ਨਿੱਖਰ ਕੇ ਆਉਂਦਾ ਏ 
    ਇੰਝ ਰੱਬ ਸੇਵਕਾਂ ਨੂੰ ਸਦਾ ਚਮਕਾਉਂਦਾ ਏ 
         ਦੇਕੇ ਉਹ ਉਕਾਬਾਂ ਵਾਲਾ ਜ਼ੋਰ ਬਲਹੀਣਾਂ ਨੂੰ 
         ਅੱਤ ਦੇ ਤੂਫਾਨਾਂ ਵਿੱਚ ਉੱਡਣਾ ਸਿਖਾਉਂਦਾ ਏ
    ਪੌਲੁਸ ਯੂਹੰਨਾ ਵਾਂਙੁ ਸਿੱਖਿਆ ਨੂੰ ਦੇਕੇ 
    ਪੱਕਾ ਕਰ ਸਾਰੇ ਲੋਕਾਂ ਦਾ ਇਮਾਨ ਦਿੰਦੇ ਨੇ ।

2. ਜੋ ਵੀ ਕੋਈ ਗੱਲ ਦਾਸ ਬੋਲਦੇ ਜ਼ੁਬਾਨ ਤੋਂ 
    ਕਰ ਦਿੰਦਾ ਪੂਰਾ ਰੱਬ ਸੁਣੇ ਅਸਮਾਨ ਤੋਂ 
         ਸਾਹਾਂ ਤੋਂ ਪਿਆਰਾ ਰੱਬ ਜਾਣਦਾ ਏ ਦਾਸਾਂ ਨੂੰ 
         ਕੁੱਝ ਵੀ ਨਹੀਂ ਜ਼ਿਆਦਾ ਉਹਨੂੰ ਸੇਵਕਾਂ ਦੀ ਜਾਨ ਤੋਂ 
    ਰਹਿੰਦੇ ਉਹ ਯਹੋਵਾਹ ਦੇ ਇਮਾਨ ਵਿੱਚ ਪੂਰੇ 
    ਤਾਹੀਓਂ ਲਫ਼ਜ਼ਾਂ ਦਾ ਰੋਕ ਉਹ ਤੂਫਾਨ ਦਿੰਦੇ ਨੇ ।

3. ਹੁੰਦੇ ਛੁਟਕਾਰੇ ਭੇਦ ਦਿਲਾਂ ਵਾਲੇ ਖੋਲ੍ਹਦੇ 
    ਵੱਡੇ ਕੰਮ ਹੁੰਦੇ ਉਹਦੇ ਦਾਸ ਜਦੋਂ ਬੋਲਦੇ 
         ਹੁੰਦੀ ਨਾ ਉਹਨਾਂ ਨੂੰ ਕਦੇ ਘਾਟ ਕਿਸੇ ਚੀਜ਼ ਦੀ 
         ਸੋਨੇ ਚਾਂਦੀਆਂ ਨੂੰ ਉਹ ਮਿੱਟੀ ਜਿਹਾ ਤੋਲਦੇ 
    ਰਾਜਿਆਂ ਦੇ ਵਾਂਙੁ ਉਹ ਜ਼ਿੰਦਗੀ ਨੂੰ ਜਿਉਂਦੇ 
    ਕਿਉਂ ਜੋ ਰਾਜਿਆਂ ਦੇ ਰਾਜੇ ਦਾ ਉਹ ਨਾਮ ਲੈਂਦੇ ਨੇ ।

4. ਆਉਂਦਾ ਏ ਯੂਸੁਫ਼ ਵਾਂਙੁ ਲੜਨਾ ਹਾਲਾਤਾਂ ਨਾਲ 
    ਆਤਮਾ ਚ ਰਹਿੰਦੇ ਚੱਲਦੇ ਨਾ ਜਜ਼ਬਾਤਾਂ ਨਾਲ
         ਆਪਣੇ ਵਿੱਚੋਂ ਉਹ ਸਦਾ ਯਿਸੂ ਨੂੰ ਵਿਖਾਉਂਦੇ ਨੇ 
         ਟੁੱਟਦੇ ਕਦੇ ਨਾ ਲੋਕਾਂ ਦੀਆਂ ਗੱਲਾਂ ਬਾਤਾਂ ਨਾਲ
    ਏਲੀਯਾਹ ਦੇ ਵਾਂਙੁ ਸਦਾ ਰੱਖਦੇ ਦਿਲੇਰੀ 
    ਨਾ ਉਹ ਲੋਕਾਂ ਦੀਆਂ ਗੱਲਾਂ ਤੇ ਧਿਆਨ ਦਿੰਦੇ ਨੇ ।

No comments:

Post a Comment