Holi Holi Kil Laween. Lyrics in Punjabi

Holi holi kil laween kil laun waleya. Punjabi masihi geet. Good Friday masih song. Lyrics in Punjabi. Muhammad Ali Khan. 

    ਸਹਿਜ ਸਹਿਜ ਨਾਲ ਮਾਰ ਹਥੌੜਾ 
    ਵੇ ਤੂੰ ਕਿਉਂ ਐਨੀ ਅੱਤ ਚਾਈ 
               ਮੇਰੇ ਪੁੱਤ ਦੀਆਂ ਨਾਜ਼ੁਕ ਤਲੀਆਂ 
               ਜਾਨਾਂ ਕਿੱਲ ਤੇ ਕਿੱਲ ਲਗਾਈ 
    ਇੱਕ ਕਿੱਲ ਮੇਰੇ ਸੀਨੇ ਜੜਦੇ 
    ਮੈਨੂੰ ਆ ਜਾਏ ਪੁੱਤ ਦੀ ਆਈ
            ਇੰਝ ਲੱਗਦਾ ਜਿਵੇਂ ਤਾਲਿਬਾ ਆ ਗਈ 
            ਫਿਰਾਉਨ ਦੀ ਫੇਰ ਖੁਦਾਈ ।

ਹੌਲੀ ਹੌਲੀ ਕਿੱਲ ਲਾਵੀਂ ਕਿੱਲ ਲਾਉਣ ਵਾਲਿਆ
ਦਿਲ ਦਿਆਂ ਮਹਿਲਾਂ ਦੇ ਮੀਨਾਰੇ ਢਾਉਣ ਵਾਲਿਆ
                           ਹੌਲੀ ਹੌਲੀ ਕਿੱਲ............

1. ਇੰਝ ਨਹੀਂ ਗ਼ਰੀਬਾਂ ਨੂੰ ਵਿਖਾਈਦਾ ਏ ਜੋਸ਼ ਵੇ
    ਕੋੜਿਆਂ ਦੀ ਮਾਰ ਕੀਤਾ ਪਹਿਲਾਂ ਹੀ ਬੇਹੋਸ਼ ਵੇ
          ਕੂਲੇ ਕੂਲੇ ਹੱਥਾਂ ਵਿੱਚ ਛੇਕ ਪਾਉਣ ਵਾਲਿਆ ।
                           ਹੌਲੀ ਹੌਲੀ ਕਿੱਲ............

2. ਠਹਿਰੀਂ ਨੇਜ਼ੇ ਵਾਲਿਆ ਹੱਥ ਜ਼ਰਾ ਰੋਕ ਵੇ
    ਮੋਇਆਂ ਨੂੰ ਤੇ ਇੰਝ ਕਦੀ ਮਾਰਦੇ ਨਾ ਲੋਕ ਵੇ
    ਰਹਿੰਦੇ ਖਹਿੰਦੇ ਸਾਹਵਾਂ ਦੇ ਦੁਆਲੇ ਪਾਉਣ ਵਾਲਿਆ।
                           ਹੌਲੀ ਹੌਲੀ ਕਿੱਲ............

3. ਬਣ ਗਏ ਨੇ ਲੋਕੀਂ ਐਥੇ ਤਾਲਿਬਾ ਜੱਲਾਦ ਵੇ 
    ਸੁਣਦਾ ਨਹੀਂ ਕੋਈ ਐਥੇ ਮੇਰੀ ਫਰਿਆਦ ਵੇ 
          ਤੱੜਪਦੀ ਜਾਨ ਨੂੰ ਤੱੜਪਾਉਣ ਵਾਲਿਆ। 
                           ਹੌਲੀ ਹੌਲੀ ਕਿੱਲ............

No comments:

Post a Comment