Udd Jana Hai. Lyrics in Punjabi

Udd jana hai udd jana hai. Punjabi masihi geet. Christian worship song. Lyrics in Punjabi. Romika Masih. 

      ਉੱਡ ਜਾਣਾ ਹੈ .. ਉੱਡ ਜਾਣਾ ਹੈ ..
      ਯਿਸੂ ਨਾਸਰੀ ਦੀ ਦੁਲਹਨ ਨੇ ਉੱਡ ਜਾਣਾ ਹੈ ..
           ਖੰਭ ਲਾ ਕੇ .. ਕਲਾਮ ਦੇ (੨)
           ਨੀਲੇ ਅੰਬਰਾਂ ਦੇ ਪਾਰ .. ਉੱਡ ਜਾਣਾ ਹੈ ..

੧. ਉਸ ਦੇ ਵਚਨ ਵਾਲਾ ਪਹਿਨਣਾ ਲਿਬਾਸ ਲਾੜੀ ਨੇ ..
     ਵਚਨਾਂ ਤੇ ਰੱਖ ਅੱਗੇ ਵੱਧਣਾ ਵਿਸ਼ਵਾਸ ਲਾੜੀ ਨੇ ..
          ਸ਼ੈਤਾਨ ਦਿਆਂ ਰਾਜਿਆਂ ਨੂੰ .. 
          ਸ਼ੈਤਾਨ ਦਿਆਂ ਇਰਾਦਿਆਂ ਨੂੰ ..
               ਵਚਨਾਂ ਦੀ ਤਲਵਾਰ ਨਾਲ ਵੱਢ ਜਾਣਾ ਹੈ ।
    
੨. ਬਦਲੇ ਸ਼ਰੀਰਾਂ ਨਾਲ ਉੱਡਣਾ 
    ਅਸੀਂ ਵਾਂਗ ਉਕਾਬਾਂ ਦੇ ..
                      ਖੰਭ ਲੱਗ ਜਾਣੇ ਨੇ ਕਲਾਮ ਦੀਆਂ
                      ਸਾਨੂੰ ਛਿਆਠ ਕਿਤਾਬਾਂ ਦੇ
          ਇਹ ਜ਼ਮਾਨੇ ਦੀਆਂ ਦੌਲਤਾਂ ਨੂੰ ..
          ਇਹ ਜ਼ਮਾਨੇ ਦੀਆਂ ਸ਼ੌਹਰਤਾਂ ਨੂੰ ..
               ਪਿੱਛੇ ਅੱਗ ਚ ਸੜਨ ਲਈ ਛੱਡ ਜਾਣਾ ਹੈ ।
    
੩. ਧਰਤੀ ਤੇ ਅਸਮਾਨ ਟਲਣੇ 
    ਪਰ ਟਲਣਾ ਨਹੀਂ ਯਿਸੂ ਦਾ ਕਲਾਮ
                        
ਭੋਜ ਵਿੱਚ ਖ਼ਾਸ ਹੋਣਾ ਲਾੜੀ ਨੇ 
                        ਜਿਹਨੂੰ ਸਮਝਦੀ ਦੁਨੀਆ ਏਂ ਆਮ
          ਕਰਮੇ ਦੇ ਗੀਤਾਂ ਨੇ .. ਯਿਸੂ ਨਾਲ ਪ੍ਰੀਤਾਂ ਨੇ ..
          ਝੰਡਾ ਜਿੱਤ ਦਾ ਮੈਦਾਨਾਂ ਵਿੱਚ ਗੱਡ ਜਾਣਾ ਹੈ ।
    

No comments:

Post a Comment