ਖ਼ਾਲੀ ਏ ਕਬਰ ਉਹਦੀ ਖ਼ਾਲੀ ਏ
ਜਲਾਲੀ ਏ ਜਲਾਲੀ ਉਹ ਜਲਾਲੀ ਏ
ਤੀਸਰੇ ਦਿਨ ਉਹ ਜ਼ਿੰਦਾ ਹੋਇਆ
ਫ਼ਤਹਿ ਮੌਤ ਤੇ ਪਾ ਲਈ ਏ
ਜਲਾਲੀ ਏ .......
1. ਕੰਮ ਨਿਜਾਤ ਦਾ ਨਾ ਛੱਡਿਆ ਅਧੂਰਾ
ਕਰ ਦਿੱਤਾ ਉਹਨੇ ਸਭ ਹੈ ਪੂਰਾ
ਸਾਬਤ ਉਹਨੇ ਕਰ ਵਿਖਾਇਆ
ਉਹੋ ਸਾਡਾ ਵਾਲੀ ਏ।
ਜਲਾਲੀ ਏ .......
2. ਜ਼ਿੰਦਾ ਹੋ ਕੇ ਸ਼ਾਗਿਰਦਾਂ ਨੂੰ ਮਿਲਿਆ
ਹਰ ਮੁਰਝਾਇਆ ਚਿਹਰਾ ਖਿਲਿਆ
ਜਿਹੜੇ ਛੱਡ ਕੇ ਦੂਰ ਤੁਰ ਗਏ
ਦਿੱਤੀ ਉਹਨਾਂ ਨੂੰ ਬਹਾਲੀ ਏ।
ਜਲਾਲੀ ਏ .......
3. ਸਭ ਦੇ ਗੁਨਾਹਾਂ ਦੀ ਕੀਮਤ ਚੁਕਾਈ
ਭਾਰੀ ਸੂਲੀ ਮੋਢੇ ਚਾਈ
ਦੁੱਖ ਦੇ ਦਿਨ ਹੁਣ ਮੁੱਕ ਗਏ ਨੇ
ਦਿੱਤੀ ਸਾਨੂੰ ਖੁਸ਼ਹਾਲੀ ਏ।
ਜਲਾਲੀ ਏ .......
No comments:
Post a Comment