Khoobiyan. Lyrics in Punjabi.

Main ki ki dassa khoobiyan. Punjabi masihi geet. New Christian worship song. Lyrics in Punjabi. Paras Gill and Patras masih.

    ਮੈਂ ਕੀ ਕੀ ਦੱਸਾਂ ਖ਼ੂਬੀਆਂ ਜੋ ਮੇਰੇ ਯਿਸੂ ਵਿੱਚ ਨੇ 
    ਗ਼ਮ ਜਿਹਦੇ ਸਾਹਮਣੇ ਸਕਦੇ ਨਾ ਟਿੱਕ ਨੇ 
        ਓਹਦੇ ਕੰਮ ਵੀ ਅਲੱਗ ਤੇ ਉਹ ਆਪ ਵੀ ਅਲੱਗ 
        ਸਿਜਦੇ 'ਚ ਦੂਤ ਜਿਹਦੇ ਖੜ੍ਹੇ ਰਹਿੰਦੇ ਨਿੱਤ ਨੇ 
                                        ਮੈਂ ਕੀ ਕੀ ਦੱਸਾਂ..........
1. ਕੌਣ ਲਫ਼ਜ਼ਾਂ 'ਚ ਯਿਸੂ ਨੂੰ ਬਿਆਨ ਕਰ ਸਕਦਾ 
    ਯਿਸੂ ਦੀ ਜਗਹ 'ਤੇ ਦੂਜਾ ਕੌਣ ਖੜ੍ਹ ਸਕਦਾ 
        ਚਾਰੇ ਦਿਸ਼ਾਵਾਂ ਮੱਥਾ ਟੇਕਦੀਆਂ ਯਿਸੂ ਨੂੰ 
        ਹੋਰ ਵੀ ਜੋ ਜਲਵੇ ਬਥੇਰੇ ਅਣਡਿੱਠ ਨੇ। 
                                        ਮੈਂ ਕੀ ਕੀ ਦੱਸਾਂ..........
2. ਸੁੱਕੇ ਮਾਰੂਥਲਾਂ ਵਿੱਚ ਯਿਸੂ ਚਸ਼ਮੇ ਵਹਾਉਂਦਾ ਏ 
    ਨਦੀਆਂ ਦਾ ਸ਼ੋਰ ਕਦੇ ਚੁੱਪ ਵੀ ਕਰਾਉਂਦਾ ਏ 
        ਸਾਹਾਂ ਵਿੱਚ ਵੱਸਿਆ ਪਿਆਰ ਮੇਰੇ ਨਾਸਰੀ ਦਾ 
        ਪਾਣੀ ਵਿੱਚ ਪਾਣੀ ਜਿਵੇਂ ਹੁੰਦੇ ਇੱਕਮਿੱਕ ਨੇ। 
                                        ਮੈਂ ਕੀ ਕੀ ਦੱਸਾਂ..........
3. ਸੁੱਖਾਂ 'ਚ ਬਦਲ ਦੇਵੇ ਦੁੱਖਾਂ ਦੀ ਕਹਾਣੀ ਨੂੰ 
    ਮੈ 'ਚ ਬਦਲ ਦੇਵੇ ਯਿਸੂ ਫਿੱਕੇ ਪਾਣੀ ਨੂੰ 
        ਸ਼ਹਿਤ ਨਾਲੋਂ ਵੱਧ ਮਿੱਠੇ ਬੋਲ ਮੇਰੇ ਨਾਸਰੀ ਦੇ 
        ਸੁਣਦਿਆਂ ਸਾਰ ਪਾਉਂਦੇ ਦਿਲ ਵਿੱਚ ਖਿੱਚ ਨੇ। 
                                        ਮੈਂ ਕੀ ਕੀ ਦੱਸਾਂ..........

No comments:

Post a Comment